ਟੋਰਸ ਸਟ੍ਰੇਟ ਆਈਲੈਂਡਰਾਂ ਨੂੰ ਵਾਇਰਸ ਤੋਂ ਬਚਾਉਣ ਲਈ ਹੋਰ ਜ਼ਿਆਦਾ ਸੁਰੱਖਿਆ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪਾਪੂਆ ਨਿਊ ਗਿਨੀ ਵਿਖੇ, ਕਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ, ਟੋਰਸ ਸਟ੍ਰੇਟ ਆਈਲੈਂਡਰਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਖਾਤਰ ਜਿਹੜੇ ਫਰੰਟ ਲਾਈਨ ਵਰਕਰਾਂ ਦੀ ਟੀਮ ਉਥੇ ਦਿਨ ਰਾਤ ਕੰਮ ਕਰ ਰਹੀ ਹੈ, ਉਨ੍ਹਾਂ ਦੀ ਸਿਹਤ ਦੇ ਮੱਦੇਨਜ਼ਰ ਅਤੇ ਉਨ੍ਹਾਂ ਨੂੰ ਪ੍ਰਭਾਵੀ ਇਨਫੈਕਸ਼ਨ ਤੋਂ ਬਚਾਉਣ ਵਾਸਤੇ, ਆਸਟ੍ਰੇਲੀਆਈ ਸਰਕਾਰ ਵੱਲੋਂ ਵੈਂਟੀਲੇਸ਼ਨ ਹੁਡਜ਼ (ਸਿਰ ਉਪਰ ਪਾਉਣ ਵਾਲੇ ਟੋਪੇ ਜਿਨ੍ਹਾਂ ਵਿੱਚ ਕਿ ਯੰਤਰ ਦੀ ਸਹਾਇਤਾ ਨਾਲ ਸਵਸਥ ਹਵਾ ਮਿਲਦੀ ਹੈ ਅਤੇ ਇਸਨੂੰ ਪਾਉਣ ਵਾਲਾ ਵਾਇਰਸ ਦੇ ਸਿੱਧੇ ਸੰਪਰਕ ਤੋਂ ਵੀ ਬਚਿਆ ਰਹਿੰਦਾ ਹੈ) ਭੇਜੇ ਹਨ ਜੋ ਕਿ ਕੁਈਨਜ਼ਲੈਂਡ ਦੇ ਬਹੁਤ ਦੂਰ ਉਤਰ ਵਿੱਚ ਸਥਿਤ, ਥਰਸਡੇ ਆਈਲੈਂਡ ਉਪਰ ਇੱਕ ਹਸਪਤਾਲ ਵਿੱਚ (17 ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਦਾ ਇੱਕੋ ਇੱਕ ਰੈਫਰਲ ਹਸਪਤਾਲ) ਭੇਜੇ ਗਏ ਹਨ ਅਤੇ ਇਨ੍ਹਾਂ ਵਾਸਤੇ ਕੇਪ ਯੋਰਕ ਤੋਂ ਸਿਫਾਰਿਸ਼ ਕੀਤੀ ਗਈ ਸੀ।
ਦੇਸ਼ ਦੇ ਰੂਰਲ ਡਾਕਟਰਾਂ ਦੀ ਐਸੋਸਿਏਸ਼ਨ ਦੇ ਪ੍ਰਘਾਨ ਜੋਹਨ ਹਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਈਨਜ਼ਲੈਂਡ ਵਿੱਚ ਹਾਲ ਦੇ ਕਰੋਨਾ ਦੇ ਕਲਸਟਰਾਂ ਨੂੰ ਦੇਖਦਿਆਂ ਹੋਇਆਂ, ਅਹਿਤਿਆਦਨ ਇਹ ਕਦਮ ਚੁੱਕਿਆ ਗਿਆ ਹੈ ਤਾਂ ਕਿ ਟੋਰਸ ਸਟ੍ਰੇਟ ਆਈਲੈਂਡਰਾਂ ਉਪਰ ਕੋਵਿਡ-19 ਨਾਲ ਲੜ ਰਹੇ ਕਰਮਚਾਰੀਆਂ ਦੇ ਨਾਲ ਨਾਲ ਉਥੋਂ ਦੇ ਵਸਨੀਕਾਂ ਦੀ ਵੀ ਵਾਇਰਸ ਤੋਂ ਸੁਰੱਖਿਆ ਕੀਤੀ ਜਾ ਸਕੇ।
ਟੋਰਸ ਅਤੇ ਕੇਪ ਦੇ ਕਾਰਜਕਾਰੀ ਡਾਇਰੈਕਟਰ (ਮੈਡੀਕਲ ਸੇਵਾਵਾਂ) ਦਾ ਕਹਿਣਾ ਹੈ ਕਿ ਬੀਤੇ ਹਫਤੇ ਪਾਪੂਆ ਨਿਊ ਗਿਨੀ ਅਤੇ ਟੋਰਸ ਸਟ੍ਰੇਟ ਆਈਲੈਂਡਾਂ ਉਪਰ ਕਰੋਨਾ ਤੋਂ ਬਚਾਉ ਵਾਸਤੇ ਟੀਕਾਕਰਣ ਚੱਲ ਰਿਹਾ ਸੀ, ਪਰੰਤੂ ਐਸਟ੍ਰਾਜੈਨੇਕਾ ਪ੍ਰਤੀ ਸਲਾਹ ਬਦਲਣ ਕਾਰਨ, ਉਕਤ ਟੀਕਾਕਰਣ ਰੋਕ ਦਿੱਤਾ ਗਿਆ ਸੀ ਅਤੇ ਹੁਣ ਜਿਹੜੇ ਲੋਕਾਂ ਨੂੰ ਐਸਟ੍ਰਾਜੈਨੇਕਾ ਦੀ ਪਹਿਲੀ ਡੋਜ਼ ਨਹੀਂ ਲੱਗੀ ਸੀ ਉਨ੍ਹਾਂ ਨੂੰ ਫਾਈਜ਼ਰ ਵੈਕਸੀਨ ਦਿੱਤੀ ਜਾ ਰਹੀ ਹੈ।

Install Punjabi Akhbar App

Install
×