ਤਜ਼ਰਬਾ -ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ

(ਸੁਖਜੀਤ ਸਿੰਘ ਬਰਾਰ, ਮਾਲਵਿੰਦਰ ਕੰਗ ਅਤੇ ਕੁਲਜੀਤ ਸਿੰਘ ਨਾਗਰਾ)

ਜਦੋੰ ਪੰਜਾਬ ਯੂਨੀਵਰਸਿਟੀ ਚ ਦਾਖਿਲ ਹੋਏ ਤਾਂ ਇੱਕ ਨਵਾਂ ਤਜ਼ਰਬਾ ਹੋਇਆ ,ਇਹ ਤਜ਼ਰਬਾ ਸੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ।ਪਹਿਲਾਂ ਬਠਿੰਡੇ ਤੋੰ ਪੜ੍ਹੇ ਸੀ ਜਿੱਥੇ ਜਿਸਦੀ ਡਾਂਗ ,ਉਸਦੀ ਮੱਝ ਆਲਾ ਹਿਸਾਬ ਚੱਲਦਾ ਸੀ ਮਤਲਬ ਜੀਹਦੇ ਚ ਦਮ ਹੁੰਦਾ ਸੀ ਉਹ ਪੋਸਟਰ ਲਾ ਕੇ ਪਰਧਾਨ ਬਣ ਜਾਂਦਾ ਸੀ ਯੂਨੀਵਰਿਸਟੀ ਚ ਪਰਧਾਨ ਤੇ ਹੋਰ ਅਹੁਦੇ ਵੋਟਾਂ ਪੈ ਕੇ ਚੁਣੇ ਜਾਂਦੇ ਸੀ ।ਸਾਡੇ ਯੂਨੀਵਰਸਿਟੀ ਚ ਦਾਖਲੇ ਸਮੇੰ ਪੁਸੂ ਤੇ ਸੋਪੂ ਦੋ ਮੁੱਖ ਵਿਦਿਆਰਥੀ ਜਥੇਬੰਦੀਆਂ ਸਨ ਤੇ ਦੋਵੇੰ ਹੀ ਗੈਰ ਰਾਜਨੀਤਿਕ ਸਨ ।ਤੇ ਮੁੱਖ ਚੋਣ ਦੰਗਲ ਇਹਨਾਂ ਦੋਵਾਂ ਵਿਚਕਾਰ ਹੀ ਹੁੰਦਾ ਸੀ ।ਚਲੋ ਜੀ ਸਾਡੇ ਏਰੀਏ ਦੇ ਵੱਡੇ ਬਾਈ ਕਮਲਜੀਤ ਸਿੱਧੂ ਦੀ ਬਦੌਲਤ ਪੁਸੂ ਨਾਲ ਜੁੜਨ ਦਾ ਮੌਕਾ ਮਿਲਿਆ ਕਿਉੰਕਿ ਬਾਈ ਸਿੱਧੂ ਪੁਸੂ ਦੇ ਸੀਨੀਅਰ ਆਗੂ ਸਨ ,ਇਸੇ ਕਰਕੇ ਸਾਨੂੰ ਪਾਰਟੀ ਚ ਰੁਤਬਾ ਤੇ ਇੱਜ਼ਤ ਵੀ ਬਾਖੂਬੀ ਮਿਲੀ ।ਬਾਅਦ ਵਿੱਚ ਹੌਲੀ ਹੌਲੀ ਇਹੋ ਜਿਹੇ ਸਮੀਕਰਨ ਯੂਨੀਵਰਸਿਟੀ ਚ ਬਣੇ ਕਿ ਸੋਪੂ ਦੇ ਇੱਕ ਸੀਨੀਅਰ ਆਗੂ ਨੇ ਜਿੱਤੀ ਜਿਤਾਈ ਸੋਪੂ ਦੀ ਕੌੰਸਲ ਕਾਂਗਰਸ ਦੀ ਜਥੇਬੰਦੀ ਐਨ ਐਸ ਯੂ ਆਈ ਚ ਤਬਦੀਲ ਕਰ ਦਿੱਤੀ ਮਤਲਬ ਸੋਪੂ ਭੰਗ ਕਰਕੇ ਕਾਂਗਰਸ ਜੁਆਇਨ ਕਰ ਲਈ ।ਉਸ ਤੋੰ ਬਾਅਦ ਸੋਪੂ ਦੇ ਹੀ ਕੁਝ ਹੋਰ ਵੱਡੇ ਲੀਡਰਾਂ ਨੇ ਅਕਾਲੀ ਦਲ ਦਾ ਸਟੂਡੈੰਟ ਵਿੰਗ ਸੋਈ ਜੁਆਇਨ ਕਰ ਲਿਆ।ਸੋਪੂ ਦਾ ਵਜੂਦ ਉਸ ਤੋੰ ਬਾਅਦ ਯੂਨੀਵਰਸਿਟੀ ਦੀ ਰਾਜਨੀਤਿਕ ਫਿਜ਼ਾ ਵਿੱਚੋੰ ਅਲੋਪ ਹੋ ਗਿਆ ।ਪਰ ਪੁਸੂ ਅੱਜ ਤੱਕ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਹਿੱਸਾ ਲੈ ਰਹੀ ਹੈ ।ਪਰ ਰਾਜਨੀਤਿਕ ਪਾਰਟੀਆਂ ਦੇ ਦਾਖਲੇ ਕਾਰਨ ਚੋਣ ਮੁਕਾਬਲਾ ਬਹੁਪੱਖੀ ਹੋ ਗਿਆ ਹੈ ।

ਸੋਪੂ ਦੇ ਲੀਡਰਾਂ ਵੱਲੋੰ ਰਾਜਨੀਤਿਕ ਪਾਰਟੀਆਂ ਜੁਆਇਨ ਕਰਨ ਕਰਕੇ ਉਹਨਾਂ ਨੂੰ ਰਾਜਨੀਤਿਕ ਫਾਇਦਾ ਮਿਲਣਾ ਸੁਭਾਵਿਕ ਹੀ ਸੀ ਤੇ ਮਿਲਿਆ ਵੀ ,ਸੋਪੂ ਦੇ ਕਈ ਨੇਤਾ ਐਮ ਐਲ ਏ ਚੋਣ ਵੀ ਲੜੇ ,ਜਿੱਤੇ ਵੀ ਤੇ ਅੱਜ ਵੀ ਪੰਜਾਬ ਦੇ ਰਾਹਨੀਤਿਕ ਮੰਚ ਤੇ ਅਹਿਮ ਭੂਮਿਕਾਵਾਂ ਨਿਭਾ ਰਹੇ ਨੇ ।ਹਾਲਾਂਕਿ ਪੁਸੂ ਦੇ ਪੁਰਾਣੇ ਖੁੱਢ ਲੀਡਰ ਕੁਲਜੀਤ ਸਿੰਘ ਨਾਗਰਾ ਵੀ ਕਾਂਗਰਸ ਵੱਲੋੰ ਵਿਧਾਇਕ ਹਨ ਪਰ ਉਹਨਾਂ ਨੇ ਪਾਰਟੀ ਆਪਣਾ ਵਿਦਿਆਰਥੀ ਜੀਵਨ ਪੂਰਾ ਹੋਣ ਤੋੰ ਬਾਅਦ ਚੁਣੀ ।ਹੁਣ ਗੱਲ ਕਰਨ ਦਾ ਮਕਸਦ ਇਹ ਹੈ ਕਿ ਜਦੋੰ ਸੋਪੂ ਦੇ ਨੇਤਾਵਾਂ ਦੇ ਰਾਜਨੀਤਿਕ ਤੌਰ ਦੇ ਕਾਮਜਾਬ ਹੋਣ ਨੂੰ ਦੇਖੀਏ ਤਾਂ ਕਈ ਵਾਰ ਪੁਸੂ ਸਮਰਥਕਾਂ ਦੇ ਮਨ ਚ ਇਹ ਗੱਲ ਆ ਜਾਂਦੀ ਕਿ ਸ਼ਾਇਦ ਪੁਸੂ ਜੁਆਇਨ ਕਰਕੇ ਉਹਨਾਂ ਨੇ ਗਲਤੀ ਕੀਤੀ ,ਕਿਉੰਕਿ ਪੁਸੂ ਦੇ ਨੇਤਾ ਉਨੇ ਕਾਮਜਾਬ ਨਹੀੰ ਹੋਏ ।ਪਰ ਹੁਣ ਚੱਲ ਰਹੇ ਕਿਸਾਨ ਅੰਦੋਲਨ ਨੇ ਇਹ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਨੇ ।ਸਭ ਤੋੰ ਪਹਿਲਾਂ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਕੁਲਜੀਤ ਨਾਗਰਾ ਨੇ ਵਿਧਾਇਕੀ ਤੋੰ ਅਸਤੀਫਾ ਦਿੱਤਾ ਜੋ ਕਿ ਸਾਬਕਾ ਪੁਸੂ ਪਰਧਾਨ ਨੇ ।

ਫਿਰ ਮਾਲਵਿੰਦਰ ਸਿੰਘ ਕੰਗ ਨੇ ਬੀ ਜੇ ਪੀ ਦੇ ਜਨਰਲ ਸਕੱਤਰ ਦੇ ਅਹੁਦੇ ਤੋੰ ਅਸਤੀਫਾ ਦਿੱਤਾ ਜੋ ਕਿ ਸਾਬਕਾ ਪੁਸੂ ਪਰਧਾਨ ਨੇ । ਸੁਖਜੀਤ ਸਿੰਘ ਬਰਾੜ ਨੇ ਅਸਟਰੇਲੀਆ ਵਰਗਾ ਮੁਲਕ ਛੱਡ ਕੇ ਕਿਸਾਨ ਅੰਦੋਲਨ ਨੂੰ ਸਿਖਰ ਤੇ ਪੁਚਾਇਆ,ਪਿੰਡ ਪਿੰਡ ਜਾ ਕੇ ਲੋਕ ਜਾਗਰੂਕ ਕੀਤੇ ,ਤਕਰੀਰਾਂ ਕੀਤੀਆਂ ,ਉਹ ਵੀ ਸਾਬਕਾ ਪੁਸੂ ਪਰਧਾਨ ਨੇ ਇਹਨਾਂ ਪੁਸੂ ਦੇ ਪਰਧਾਨਾਂ ਦਾ ਜੋ ਰੋਲ ਕਿਸਾਬ ਅੰਦੋਲਨ ਵਿੱਚ ਰਿਹਾ ,ਉਸ ਤੋਂ ਹਰ ਇੱਕ ਪੁਸੂ ਮੈੰਬਰ ਦਾ ਸਿਰ ਮਾਣ ਨਾਲ ੳੇੱਚਾ ਹੋਣਾ ਚਾਹੀਦਾ ਹੈ ਤੇ ਪਰਮਾਤਮਾ ਪੁਸੂ ਦੇ ਸਾਰੇ ਮੈੰਬਰਾਂ,ਆਗੂਆਂ ਨੂੰ ਲੋਕਪੱਖੀ ਸਿਆਸਤ ਚ ਤਰੱਕੀਆਂ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ

ਰਵਿੰਦਰ ਸਿੰਘ ਧਾਲੀਵਾਲ (ਬਿੱਲਾ ਧਾਲੀਵਾਲ)

Install Punjabi Akhbar App

Install
×