ਨਿਊ ਸਾਊਥ ਵੇਲਜ਼ ਵਿੱਚ ਫਾਈਜ਼ਰ ਵੈਕਸੀਨ ਦੇ ਵਿਤਰਣ ਸਬੰਧੀ ਸੈਂਟਰਾਂ ਦਾ ਐਲਾਨ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਅੰਦਰ 40 ਤੋਂ 49 ਸਾਲਾਂ ਦੇ ਵਿਅਕਤੀਆਂ ਲਈ ਫਾਈਜ਼ਰ ਵੈਕਸੀਨ ਲਗਾਉਣ ਵਾਸਤੇ 25 ਸੈਂਟਰ ਖੋਲ੍ਹੇ ਗਏ ਹਨ ਅਤੇ ਇਨ੍ਹਾਂ ਵਿੱਚੋਂ 17 ਪੇਂਡੂ ਅਤੇ ਰਿਜਨਲ ਨਿਊ ਸਾਊਥ ਵੇਲਜ਼ ਵਿੱਚ ਮੌਜੂਦ ਹਨ। ਇਨ੍ਹਾਂ ਦੀ ਸੂਚੀ ਹੇਠ ਲਿਖੇ ਪ੍ਰਕਾਰ ਹੈ:
ਬੇਗਾ ਹਸਪਤਾਲ, ਬਲੈਕਟਾਊਨ ਹਸਪਤਾਲ, ਕੋਫਸ ਹਾਰਬਰ ਹੈਲਥ ਕੈਂਪਸ, ਡੁਬੋ ਹਸਪਤਾਲ, ਗੋਸਫੋਰਡ ਹਸਪਤਾਲ, ਗ੍ਰੈਫਟਨ ਹਸਪਤਾਲ, ਗ੍ਰਿਫਿਥ ਹਸਪਤਾਲ, ਜੋਹਨ ਹੰਟਰ ਹਸਪਤਾਲ,
ਲਿਜ਼ਮੋਰ ਹਸਪਤਾਲ, ਲਿਵਰਪੂਲ ਹਸਪਤਾਲ, ਨੈਪੀਅਨ ਹਸਪਤਾਲ, ਸਿਡਨੀ ਓਲੰਪਿਕ ਪਾਰਕ, ਓਰੈਂਜ ਹਸਪਤਾਲ, ਪੋਰਟ ਮੈਕੁਆਇਰ ਹਸਪਤਾਲ, ਕੁਈਨਬੇਅਨ ਹਸਪਤਾਲ, ਰਾਇਲ ਪ੍ਰਿੰਸ ਆਲਫਰਡ ਹਸਪਤਾਲ, ਸ਼ੈਲ ਹਾਰਬਰ ਹਸਪਤਾਲ, ਟੇਮਵਰਥ ਹਸਪਤਾਲ, ਦ ਟਵੀਡ ਹਸਪਤਾਲ, ਸੇਂਟ ਵਿੰਨਸੈਂਟ ਹਸਪਤਾਲ, ਸੇਂਟ ਜਾਰਜ ਹਸਪਤਾਲ, ਸ਼ਾਲਹੈਵਨ ਹਸਪਤਾਲ, ਵਾਗਾ ਵਾਗਾ ਹਸਪਤਾਲ, ਵੈਸਟਮੀਡ ਹਸਪਤਾਲ, ਵੋਲੋਨਗੌਂਗ ਹਸਪਤਾਲ, ਆਦਿ ਸ਼ਾਮਿਲ ਹਨ।
ਇਨ੍ਹਾਂ ਸੈਂਟਰਾਂ ਉਪਰ ਉਪਰੋਕਤ ਉਮਰ ਵਰਗ ਦੇ ਵਿਅਕਤੀ ਆਪਣਾ ਨਾਮਾਂਕਣ ਕਰਨ ਵਾਸਤੇ ਵੈਬਸਾਈਟ https://www.nsw.gov.au/ ਉਪਰ ਵਿਜ਼ਿਟ ਕਰ ਸਕਦੇ ਹਨ।
ਆਉਣ ਵਾਲੇ ਜੂਨ ਦੇ ਮਹੀਨੇ ਵਿੱਚ -ਆਰਮੀਡੇਲ ਹਸਪਤਾਲ, ਬਰੋਕਨ ਹਿਲ ਹਸਪਤਾਲ, ਮੈਨਿੰਗ ਹਸਪਤਾਲ (ਟੈਰੀ), ਮੋਰੀ ਹਸਪਤਾਲ, ਮਸਵੈਲਬਰੁਕ ਹਸਪਤਾਲ, ਅਤੇ ਰਾਇਲ ਨਾਰਥ ਸ਼ੋਰ ਹਸਪਤਾਲ, ਵੀ ਖੋਲ੍ਹੇ ਜਾ ਰਹੇ ਹਨ।

Install Punjabi Akhbar App

Install
×