ਮੋਦੀ ਕੈਬਨਿਟ ਦਾ ਵਿਸਤਾਰ: 4 ਕੈਬਨਿਟ, 3 ਆਜ਼ਾਦ ਚਾਰਜ ਸਮੇਤ 21 ਮੰਤਰੀਆਂ ਨੇ ਚੁੱਕੀ ਸਹੁੰ

manda

ਮੋਦੀ ਕੈਬਨਿਟ ‘ਚ ਕੁਲ 14 ਲੋਕਾਂ ਨੇ ਰਾਜ?ਮੰਤਰੀ ਦੇ ਰੂਪ ‘ਚ ਸਹੁੰ ਲਈ ਹੈ। ਇਨ੍ਹਾਂ ‘ਚ ਭਾਜਪਾ ਦਾ ਘੱਟ ਗਿਣਤੀ ਚਿਹਰਾ ਮੁਖਤਾਰ ਅੱਬਾਸ ਨਕਵੀ, ਰਾਮਕ੍ਰਿਪਾਲ ਯਾਦਵ, ਹਰਿ ਭਾਈ ਚੌਧਰੀ, ਪ੍ਰੋ.ਸਾਂਵਰਲਾਲ ਜਾਟ, ਮੋਹਨ ਕੁੰਡਾਰਿਆ, ਗਿਰੀਰਾਜ ਸਿੰਘ, ਹੰਸਰਾਜ ਅਹੀਰ, ਰਾਮਚੰਦਰ ਕਠੇਰਿਆ, ਵਾਈਐਸ ਚੌਧਰੀ, ਜਯੰਤ ਸਿਨਹਾ, ਕਰਨਲ ਰਾਜਵਰਧਨ ਸਿੰਘ ਰਾਠੌੜ, ਬਾਬੁਲ ਸੁਪ੍ਰਿਯੋ, ਸਾਧਵੀ ਨਿਰੰਜਨ ਜਯੋਤੀ ਤੇ ਵਿਜੇ ਸਾਂਪਲਾ ਨੇ ਸਹੁੰ ਚੁੱਕੀ। ਚਾਰ ਕੈਬਨਿਟ ਮੰਤਰੀਆਂ ਤੋਂ ਬਾਅਦ ਤਿੰਨ ਲੋਕਾਂ ਨੇ ਆਜ਼ਾਦ ਚਾਰਜ ਦੇ ਮੰਤਰੀ ਦੇ ਰੂਪ ‘ਚ ਸਹੁੰ ਲਈ ਹੈ। ਇਨ੍ਹਾਂ ‘ਚ ਬੰਡਾਰੂ ਦਤਾਤਰੇਏ, ਰਾਜੀਵ ਪ੍ਰਤਾਪ ਰੂਡੀ ਤੇ ਮਹੇਸ਼ ਸ਼ਰਮਾ ਸ਼ਾਮਿਲ ਹਨ। ਕੈਬਨਿਟ ਮੰਤਰੀ ਦੇ ਰੂਪ ‘ਚ ਸਭ ਤੋਂ ਪਹਿਲਾਂ ਮਨੋਹਰ ਪਰਿਕਰ ਨੇ ਸਹੁੰ ਲਈ। ਇਸਤੋਂ ਬਾਅਦ ਸੁਰੇਸ਼ ਪ੍ਰਭੂ, ਜੇਪੀ ਨੱਢਾ ਤੇ ਚੌਧਰੀ ਬਿਰੇਂਦਰ ਸਿੰਘ ਨੇ ਕੈਬਨਿਟ ਮੰਤਰੀ ਦੇ ਰੂਪ ‘ਚ ਸਹੁੰ ਲਈ।

Install Punjabi Akhbar App

Install
×