ਦੱਖਣੀ-ਆਸਟ੍ਰੇਲੀਆ ਸਰਕਾਰ ਵੱਲੋਂ ਬਹੁਸਭਿਆਚਾਰਕ ਗਤੀਵਿਧੀਆਂ ਵਾਸਤੇ ਫੰਡਾਂ ਲਈ ਮੁਹਿੰਮ

ਰਾਜ ਦੇ ਬਹੁਸਭਿਆਚਾਰਕ ਮਾਮਲਿਆਂ ਦੇ ਵਿਭਾਗ ਦੇ ਮੰਤਰੀ ਮਾਣਯੋਗ ਸ੍ਰੀ ਜੋਇ ਬੈਟਿਸਨ (ਐਮ.ਪੀ.) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰਾਜ ਵਿੱਚ ਬਹੁਸਭਿਆਚਾਰਕ ਗਤੀਵਿਧੀਆਂ ਵਾਸਤੇ ਸੰਸਥਾਵਾਂ ਨੂੰ ਮਾਲੀ ਮਦਦ ਦੇਣ ਵਾਸਤੇ ਸਰਕਾਰ ਨੇ ਮੁਹਿੰਮ ਵਿੱਢੀ ਹੈ ਅਤੇ ਇਸ ਦੇ ਤਹਿਤ ਅਗਲੇ ਸਾਲ 2023 ਤੋਂ ਜੁਲਾਈ ਦੇ ਮਹੀਨੇ ਤੋਂ ਅਗਲੇ 12 ਮਹੀਨਿਆਂ ਵਾਸਤੇ 100,000 ਡਾਲਰ ਤੱਕ ਦੀ ਗ੍ਰਾਂਟ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਵਾਸਤੇ ਦੋ ਚਰਣਾਂ ਦਾ ਆਗਾਜ਼ ਕੀਤਾ ਜਾ ਚੁਕਿਆ ਹੈ। ਪਹਿਲਾ ਚਰਣ ਬੀਤੇ ਕੱਲ੍ਹ ਅਕਤੂਬਰ ਦੀ 17 ਤਾਰੀਖ ਤੋਂ ਸ਼ੁਰੂ ਹੋ ਚੁਕਿਆ ਹੈ ਅਤੇ ਇਹ 15 ਜਨਵਰੀ 2023 ਨੂੰ ਦਿਨ ਦੇ 11 ਵਜੇ ਤੱਕ ਚੱਲੇਗ ਅਤੇ ਇਸ ਦੌਰਾਨ ਚਾਹਵਾਨ ਸੰਸਥਾਵਾਂ ਇਸ ਵਾਸਤੇ ਅਰਜ਼ੀ ਦੇ ਸਕਦੀਆਂ ਹਨ।
ਦੂਸਰੇ ਚਰਣ ਦੀ ਸ਼ੁਰੂਆਤ 1 ਜੂਨ 2023 ਨੂੰ ਹੋਵੇਗੀ ਅਤੇ ਇਹ 30 ਅਗਸਤ 2023 ਦਿਨ ਦੇ 11 ਵਜੇ ਤੱਕ ਜਾਰੀ ਰਹੇਗਾ।
ਦੋਹਾਂ ਚਰਣਾਂ ਦੌਰਾਨ ਇੱਕ ਇੱਕ ਅਰਜ਼ੀ ਹੀ ਪ੍ਰਤੀ ਸੰਸਥਾ ਵੱਲੋਂ ਦਿੱਤੀ ਜਾ ਸਕਦੀ ਹੈ।
ਜ਼ਿਆਦਾ ਜਾਣਕਾਰੀ ਆਦਿ ਲਈ ਅਤੇ ਆਨਲਾਈਨ ਅਪਲਾਈ ਕਰਨ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।