ਨਿਊਜ਼ੀਲੈਂਡ ਦੀ ਜੰਮਪਲ ਅਤੇ ਅੱਜਕਲ੍ਹ ਹਿਮਾਚਲ ਪ੍ਰਦੇਸ਼ ਦੇ ਵਿਚ ਰੈਣ ਬਸੇਰਾ ਰੱਖ ਰਹੀ ਪ੍ਰਸਿੱਧ ਚਿੱਤਰਕਾਰਾ ਏਲੀਨਰ ਰਾਈਟ’ ਅੱਜ 20 ਨਵੰਬਰ ਤੋਂ 27 ਨਵੰਬਰ ਤੱਕ ਲੋਧੀ ਇਸਟੇਟ ਵਿਖੇ ਸਥਾਪਿਤ ਇੰਡੀਆ ਇੰਟਰਨੈਸ਼ਨਲ ਸੈਂਟਰ ਦੀ ‘ਆਰਟ ਗੈਲਰੀ’ ਦੇ ਵਿਚ ‘ਮਦਰ ਇੰਡੀਆ’ ਨਾਂਅ ਦੀ ਚਿੱਤਰ ਪ੍ਰਦਰਸ਼ਨੀ ਲਗਾ ਰਹੀ ਹੈ। ਇਸ ਦਾ ਉਦਘਾਟਨ ਨਵੀਂ ਦਿੱਲੀ ਸਥਿਤ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਸ੍ਰੀ ਗ੍ਰਾਹਮ ਮਾਰਟਨ ਕਰਨਗੇ ਅਤੇ ਇਹ ਪ੍ਰਦਰਸ਼ਨੀ ਮੁਫਤ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਵੇਖੀ ਜਾ ਸਕੇਗੀ।
ਵਰਨਣਯੋਗ ਹੈ ਕਿ ਚਿੱਤਰਕਾਰਾ ਆਕਲੈਂਡ ਯੂਨੀਵਰਸਿਟੀ ਤੋਂ ਵਿਜੂਅਲ ਆਰਟਸ ਦੇ ਵਿਚ ਡਿਗਰੀ ਪ੍ਰਾਪਤ ਹੈ। ਉਹ 2006 ਤੋਂ ਲਗਾਤਾਰ ਇੰਡੀਆ ਜਾ ਰਹੀ ਹੈ ਅਤੇ ਹੁਣ ਪਿਛਲੇ 2 ਸਾਲਾਂ ਤੋਂ ਹਿਮਾਚਲ ਦੇ ਵਿਚ ਰਹਿ ਰਹੀ ਹੈ।