ਵਿਰਸਾ ਕਲੱਬ ਪਰਥ ਦੇ ਕਾਰਜਕਾਰਨੀ ਅਹੁਦੇਦਾਰਾਂ ਦੀ ਚੋਣ ਹੋਈ

img_3075
ਪਿਛਲੇ ਦਿਨੀਂ ਵਿਰਸਾ ਕਲੱਬ ਪਰਥ ਦੇ ਜਨਰਲ ਬਾਡੀ ਸਮੂਹ ਮੈਂਬਰਾਂ ਦੀ ਮੀਟਿੰਗ ਕੈਨਿੰਗਵੇਲ ਵਿਖੇ ਹੋਈ । ਜਿਸ ਵਿੱਚ ਪਿਛਲੇ ਸਾਲ ਦੌਰਾਨ ਕਲੱਬ ਵੱਲੋਂ ਕੀਤੇ ਕਾਰਜ ਤੇ ਉਪਲੱਬਧੀਆਂ ਦਾ ਲੇਖਾ ਜੋਖਾ ਵਿਚਾਰਿਆ ਗਿਆ । ਇਸ ਉਪਰੰਤ ਅਗਲੇ ਸਾਲ ਲਈ ਕਲੱਬ ਦੀ ਕਾਰਜਕਾਰਨੀ ਦੀ ਚੋਣ ਲਈ ਮਤਾ ਰੱਖਿਆ ਗਿਆ । ਜਿਸਨੂੰ ਸਮੂਹ ਜਨਰਲ ਬਾਡੀ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਅਤੇ ਨਿਮਨ ਅਨੁਸਾਰ ਕਾਰਜਕਾਰਨੀ ਅਹੁਦੇਦਾਰਾਂ ਦੀ ਚੋਣ ਹੋਈ । ਪ੍ਰਧਾਨ- ਭੁਪਿੰਦਰ ਸਿੰਘ ਬਰਾੜ,  ਉਪ-ਪ੍ਰਧਾਨ- ਕੁਲਵਿੰਦਰ ਸਿੱਧੂ, ਸਕੱਤਰ- ਹਰਿਮੰਦਰ ਸਿੰਘ, ਸਹਾਇਕ ਸਕੱਤਰ- ਹਰਬੀਰ ਸਿੰਘ, ਖ਼ਜ਼ਾਨਚੀ- ਹਰਮੀਕ ਸਿੰਘ, ਸਹਾਇਕ ਖਜਾਨਚੀ- ਅਨੁਪਮ ਜੌਹਲ, ਮੈਂਬਰ- ਤਰੁਣਪ੍ਰੀਤ ਸਿੰਘ, ਉਨਕਾਰ ਵਿਰਦੀ, ਬਹਾਦਰ ਸਿੰਘ, ਹਰਜੀਤ ਧਨੋਆ, ਹਰਮੋਹਿੰਦਰ ਸਿੰਘ । ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ  ਵਿਰਸਾ ਕਲੱਬ ਪਰਥ ਵਿੱਚ ਖੇਡ ਤੇ ਸਭਿਆਚਾਰਕ ਸਰਗਰਮੀਆਂ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ । ਕਲੱਬ ਦੀਆਂ ਵੱਖ-ਵੱਖ ਖੇਡ ਟੀਮਾਂ ਨੇ ਰਾਜ ਪੱਧਰੀ ਤੇ ਰਾਸ਼ਟਰੀ ਪੱਧਰ ਤੇ ਹਿੱਸਾ ਲੈਕੇ ਅਹਿਮ ਮੱਲਾਂ ਮਾਰੀਆਂ ਹਨ ।
ਮੀਟਿੰਗ ਦੇ ਅਖੀਰ ਵਿੱਚ ਬ੍ਰਿਸਬੇਨ ਵਿੱਚ ਪੰਜਾਬੀ ਨੌਜਵਾਨ ਮਨਮੀਤ ਅਲੀਸੇਰ ਦੀ ਦਰਦਨਾਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ਤੇ ਸੋਗ ਮਤਾ ਅਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ।

Install Punjabi Akhbar App

Install
×