ਲੰਡਨ ‘ਚ ਕਾਮਨਵੈਲਥ ਮੁਲਕਾਂ ਦੇ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਮੀਟਿੰਗ

160429 Untitled-1 copyਅੱਜ ਕੱਲ੍ਹ ਲੰਡਨ ਵਿਖੇ ਕਾਮਨਵੈਲਥ ਨਾਲ ਜੁੜੇ ਤਕਰੀਬਨ 53 ਮੁਲਕਾਂ ਦੇ ਸਾਂਸਦਾਂ ਦੀ ਇਕ ਅਹਿਮ ਕਾਂਫਰੈਂਸ ਚੱਲ ਰਹੀ ਹੈ। ਜਿਸ ਵਿਚ ਲੋਕਤੰਤਰੀ ਢਾਂਚੇ ਨੂੰ ਕਿਵੇਂ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਉੱਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਇਹਨਾਂ ਮੁਲਕਾਂ ਦੇ ਤਕਰੀਬਨ ਵੱਖੋ ਵੱਖ ਬਰਾਂਚਾਂ ਦੇ 170 ਦੇ ਕਰੀਬ ਮੈਂਬਰ ਹਿੱਸਾ ਲੈ ਰਹੇ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਗਿਣਤੀ ਅਫ਼ਰੀਕਣ ਮੁਲਕਾਂ ਦੀ ਹੈ ਜੋ ਕਿ 60 ਦੇ ਕਰੀਬ ਹੈ। ਇਸ ਕਾਂਫਰੈਂਸ ਵਿਚ ਹਿੱਸਾ ਲੈਣ ਵਾਲਿਆਂ ‘ਚ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਰਾਜਸਥਾਨ ਤੋਂ ਪੀ ਪੀ ਚੌਧਰੀ, ਮੱਧ ਪ੍ਰਦੇਸ ਵਿਧਾਨ ਸਭਾ ਦੇ ਸਪੀਕਰ ਮਾਨਯੋਗ ਡਾ. ਸੀਤਾ ਸਰਨ ਸ਼ਰਮਾ ਅਤੇ ਸਾਊਥ ਆਸਟ੍ਰੇਲੀਆ ਦੇ ਅੱਪਰ ਹਾਊਸ ਦੇ ਪ੍ਰੈਜ਼ੀਡੈਂਟ ਮਾਨਯੋਗ ਰੱਸਲ ਵਾਟਲੇ ਉਚੇਚੇ ਤੌਰ ਤੇ ਪਹੁੰਚੇ ਹੋਏ ਹਨ। ਇਸ ਮੌਕੇ ਤੇ ਮਾਨਯੋਗ ਵਾਟਲੇ ਨੇ ਪੰਜਾਬੀ ਅਖ਼ਬਾਰ ਦੇ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਸਿੱਖਣ ਯੋਗ ਮੀਟਿੰਗ ਸਾਬਤ ਹੋ ਰਹੀ ਹੈ। ਜਿੱਥੇ ਇਸ ਮੀਟਿੰਗ ਦੌਰਾਨ ਲੋਕਤੰਤਰੀ ਢਾਂਚੇ ਬਾਰੇ ਬਹੁਤ ਸਾਰੀਆਂ ਨਵੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ, ਉੱਥੇ ਦੁਨੀਆ ਭਰ ‘ਚ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ‘ਚ ਵੀ ਇਹ ਮੀਟਿੰਗ ਸਹਾਈ ਸਿੱਧ ਹੋਵੇਗੀ।