ਦਸਵੀਂ ਤੇ 10+2 ਦੇ ਵਿਦਿਆਰਥੀਆਂ ਤੋਂ ਲਈਆਂ ਪ੍ਰੀਖਿਆ ਫੀਸਾਂ ਅਤੇ ਪ੍ਰਯੋਗੀ ਵਾਪਸ ਸਰਕਾਰ ਤੁਰੰਤ ਵਾਪਸ ਕਰੇ – ਸੰਧਵਾਂ

ਫਰੀਦਕੋਟ 31 ਜੁਲਾਈ–ਮੈਟ੍ਰਿਕ ਅਤੇ 10+2 ਜਮਾਤਾਂ ਦੀਆਂ ਮਾਰਚ – 2020 ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਚੱਲਦਿਆਂ ਹੀ ਕਰੋਨਾ ਮਹਾਂਮਾਰੀ ਫੈਲ ਜਾਣ ਕਾਰਨ ઠ80 ਫ਼ੀਸਦੀ ਤੋਂ ਵਧੇਰੇ ਪੇਪਰ ઠਨਹੀਂ ਲਏ ਜਾ ઠਸਕੇ ઠਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਵਿਦਿਆਰਥੀ ਦੇ ਪਿਛਲੇ ਰਿਕਾਰਡ ਅਨੁਸਾਰ ਹੀ ਸਾਲਾਨਾ ਨਤੀਜਾ ઠਐਲਾਨ ਕਰਨ ਲਈ ਮਜਬੂਰ ਹੋਣਾ ਪਿਆ ॥ ਇਸ ਕਰਕੇ ਸਰਕਾਰੀ ਸਕੂਲਾਂ ਚ ਪੜਦੇ ਵਿਦਿਆਰਥੀਆਂ ਤੋਂ ਪ੍ਰੀਖਿਆ ਫੀਸ ਦੇ ਨਾਮ ਹੇਠ ਇਕੱਤਰ ਕੀਤੀ ਕਰੋੜਾਂ ਰੁਪਏ ਦੀ ਧਨ ਰਾਸ਼ੀ ਵਿਦਿਆਰਥੀਆਂ ਨੂੰ ਵਾਪਸ ਕੀਤੀ ਜਾਵੇ। ਇਸ ਬਾਰੇ ਜਾਣਕਾਰੀ ਦਿੰਦਿਆ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਅਤੇ ਕੋਟਕਪੂਰਾ ਤੋਂ ਵਿਧਾਨਕਾਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇਸ ਸਾਲ ਮੈਟ੍ਰਿਕ ਪ੍ਰੀਖਿਆ ਲਈ ઠ3,19,111 ਅਤੇ 10+2 ਪ੍ਰੀਖਿਆ ਲਈ 2,86,378 ਪ੍ਰੀਖਿਆਰਥੀਆਂ ઠਵੱਲੋਂ ઠਆਪਣੇ ਪੇਪਰ ਦੇਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ઠਬੋਰਡ ਵੱਲੋਂ ਨਿਰਧਾਰਤ ਕੀਤੀਆਂ ઠਪ੍ਰੀਖਿਆ ਫ਼ੀਸਾਂ ઠਅਤੇ ਪ੍ਰਯੋਗੀ ਵਿਸ਼ਿਆਂ ਦੇ ਪੇਪਰ ਦੇਣ ਲਈ ਪ੍ਰਯੋਗੀ ਪ੍ਰੀਖਿਆ ਫੀਸਾਂ ਜਮ੍ਹਾਂ ਕਰਵਾਈਆਂ ਸਨ। ਬੋਰਡ ਵੱਲੋਂ ਮੈਟ੍ਰਿਕ ਪ੍ਰੀਖਿਆ ਲਈ ਪ੍ਰੀਖਿਆ ਫੀਸ 800 ઠਰੁਪਏ ਅਤੇ ਪ੍ਰਯੋਗੀ ਵਿਸ਼ਿਆਂ ਜਿਵੇਂ ઠਵਿਗਿਆਨ ઠ, ਗਣਿਤ , ਕੰਪਿਊਟਰ , ਸਿਹਤ ਤੇ ਸਰੀਰਕ ਸਿੱਖਿਆ / ਮਕੈਨੀਕਲ ਡਰਾਇੰਗ ਲਈ ਪ੍ਰਤੀ ਵਿਸ਼ਾ 100 ਰੁਪਏ ਪ੍ਰਯੋਗੀ ਪ੍ਰੀਖਿਆ ਫੀਸ ਨਿਰਧਾਰਤ ਕੀਤੀ ਸੀ ਤੇ ਹਰੇਕ ਵਿਦਿਆਰਥੀ ਨੇ 1200 ਰੁਪਏ ਜਮ੍ਹਾਂ ਕਰਵਾਏ ਸਨ। ઠਇਸੇ ਤਰ੍ਹਾਂ 10+2 ਪ੍ਰੀਖਿਆ ਲਈ ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ 1200 ਰੁਪਏ ਅਤੇ ਪ੍ਰਯੋਗੀ ਵਿਸ਼ਿਆਂ ਲਈ 150 ਰੁਪਏ ਪ੍ਰਤੀ ਵਿਸ਼ਾ ਭਾਵ ਲਗਭਗ 1500 ਰੁਪਏ ਜਮ੍ਹਾਂ ਕਰਵਾਏ ਸਨ। ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮੈਟ੍ਰਿਕ ਪ੍ਰੀਖਿਆ ਲਈ ઠਅੰਦਾਜ਼ਨ ਰਕਮ 38 ਕਰੋੜ ਰੁਪਏ ਅਤੇ 10+2 ਪ੍ਰੀਖਿਆ ਲਈ ਅੰਦਾਜ਼ਨ ਰਕਮ 42 ਕਰੋੜ ਰੁਪਏ ਇਕੱਠੇ ਹੋਏ ਸਨ । ਕਰੋਨਾ ਵਾਇਰਸ ਦੇ ਖਤਰੇ ਕਾਰਨ 22 ઠਮਾਰਚ ਨੂੰ ઠਸਾਰੇ ਪੰਜਾਬ ઠਵਿੱਚ ઠ ਲਾਕਡਾਊਨ ਹੋ ਜਾਣ ਕਾਰਨ ਦਸਵੀਂ ਜਮਾਤ ਦਾ ਸਿਰਫ਼ ਇੱਕ ਪੰਜਾਬੀ ਵਿਸ਼ੇ ਦਾ ਪੇਪਰ ઠਹੀ ਹੋਇਆ ਸੀ ਅਤੇ ਬਾਕੀ ਪੇਪਰ ਲਏ ਬਿਨਾਂ ਪਿਛਲੀ ਕਾਰਗੁਜਾਰੀ ਦੇ ਅਧਾਰ ਤੇ ਨਤੀਜਾ ਐਲਾਨ ਦਿੱਤਾ ਗਿਆ ਹੈ॥ ਸਰਦਾਰ ਸੰਧਵਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਕਾਰਨ ਆਰਥਿਕ ਤੌਰ ਤੇ ਨਪੀੜੇ ਜਾ ਰਹੇ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ઠ ਨੁੰ ਰਾਹਤ ਦਿੰਦੇ ਹੋਏ ਮੈਟ੍ਰਿਕ ਪ੍ਰੀਖਿਆ ਲਈ ਗਈ ઠਪ੍ਰੀਖਿਆ ਫੀਸ ਅਤੇ ਪ੍ਰਯੋਗੀ ਪ੍ਰੀਖਿਆ ਵਾਸਤੇ ઠਲਈ ਗਈ ਫੀਸ ઠਵਿੱਚੋਂ 20 ਫੀਸਦੀ ઠਅਤੇ 10+2 ਜਮਾਤ ਦੀ ਪ੍ਰੀਖਿਆ ઠਫੀਸ ਅਤੇ ਪ੍ਰਯੋਗੀ ਪ੍ਰੀਖਿਆ ਫੀਸਾਂ ਵਿੱਚੋਂ 35 ਫੀਸਦੀ ਦੀ ਕਟੌਤੀ ਕਰਕੇ ਬਾਕੀ ਬਚਦੀ ਫੀਸ ਤੁਰੰਤ ਸਕੂਲ ਮੁਖੀਆਂ ਰਾਹੀਂ ਸਬੰਧਤ ઠਵਿਦਿਆਰਥੀਆਂ ਤੱਕ ਵਾਪਸ ઠ( ਰੀਫੰਡ ) ઠਕਰਨੀ ઠਯਕੀਨੀ ਬਣਾਈ ਜਾਵੇ ।