ਪਿਆਰ ਦੀ  ਮੌਜ….. ਜਿੱਤੇਗੀ ਈਰਖਾ ਦੀ ਫੌਜ

ਪ੍ਰਿੰਸ ਵਿਲੀਅਮ ਨੇ ਕ੍ਰਾਈਸਟਚਰਚ ਵਿਖੇ ਅਲ ਨੂਰ ਮਸਜਿਦ ਦਾ ਕੀਤਾ ਦੌਰਾ-ਨਮਾਜ਼ੀਆਂ ਨਾਲ ਹਮਦਰਦੀ ਪ੍ਰਗਟ ਕੀਤੀ

D:News Folder (Lap)News April-19-2.pmd
(ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਥੱਲੇ ਬੈਠ ਕੇ ਇਕ ਬੱਚੇ ਨਾਲ ਗੱਲਬਾਤ ਕਰਦਿਆਂ ਅਤੇ ਹਸਪਤਾਲ ਦੇ ਵਿਚ ਵੀ ਹੇਠਾਂ ਬੈਠੀ ਨਜ਼ਰ ਆ ਰਹੀ ਹੈ)

ਔਕਲੈਂਡ 26 ਅਪ੍ਰੈਲ – ਇੰਗਲੈਂਡ ਦੇ ਸ਼ਹਿਜ਼ਾਦਾ ਪ੍ਰਿੰਸ ਵਿਲੀਅਮ ਜੋ ਕਿ ਪ੍ਰਿੰਸ ਚਾਰਲਸ ਅਤੇ ਸਵ. ਡਿਆਨਾ ਦੇ ਪੁੱਤਰ ਹਨ ਅਤੇ ਰਾਣੀ ਏਲਿਜ਼ਾਬੇਥ-2 ਦੇ ਪੋਤਰੇ ਹਨ, ਬੀਤੇ ਕੱਲ੍ਹ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਕੱਲ੍ਹ ਸਵੇਰੇ ਔਕਲੈਂਡ ਵਾਰ ਮੈਮੋਰੀਅਲ ਵਿਖੇ ਐਨ. ਜ਼ੈਕ. ਡੇਅ ਮੌਕੇ ਜਿੱਥੇ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਥੇ ਉਹ ਕੱਲ੍ਹ ਸ਼ਾਮ ਹੀ ਕ੍ਰਾਈਸਟਚਰਚ ਵਿਖੇ ਪਹੁੰਚ ਗਏ। ਅੱਜ ਆਪਣੇ ਦੌਰੇ ਦਾ ਦੂਜਾ ਦਿਨ ਉਨ੍ਹਾਂ ਅਲ ਨੂਰ ਮਸਜਿਦ ਕ੍ਰਾਈਸਟਚਰਚ ਤੋਂ ਸ਼ੁਰੂ ਕੀਤਾ। ਇਥੇ ਉਨ੍ਹਾਂ ਨੇ ਉਹ ਜਗ੍ਹਾ ਵੇਖੀ ਜਿੱਥੇ ਇਕ ਅੱਤਵਾਦੀ ਨੇ 15 ਮਾਰਚ ਅੱਜ ਦੇ ਹੀ ਦਿਨ ਸ਼ੁੱਕਰਵਾਰ ਨੂੰ 50 ਨਿਹੱਥੇ ਲੋਕਾਂ ਨੂੰ ਮਾਰ ਦਿੱਤਾ ਅਤੇ 42 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਪ੍ਰਿੰਸ ਵਿਲੀਅਮ ਨੇ ਨਮਾਜ਼ੀ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਸਾਡੇ ਪਿਆਰ ਦੀ ਫੌਜ ਈਰਖਾ ਦੀ ਫੌਜ ਉਤੇ ਹਮੇਸ਼ਾਂ ਜਿੱਤ ਪ੍ਰਾਪਤ ਕਰਗੀ। ਉਨ੍ਹਾਂ ਨੇ ਬੜੇ ਪਿਆਰ ਨਾਲ ਲੋਕਾਂ ਕੋਲੋਂ ਘਟਨਾ ਬਾਰੇ ਜਾਣਿਆ ਅਤੇ ਕ੍ਰਾਈਸਟਚਰਚ ਹਸਪਤਾਲ ਦਾ ਦੌਰ ਵੀ ਕੀਤਾ।

NZ PIC 26 April-1
(ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਅਤੇ ਪ੍ਰਿੰਸ ਵਿਲੀਅਮ ਨੱਕ-ਨੱਕ ਨਾਲ ਮਿਲਾ ਕੇ ਸਵਾਗਤ ਕਰਦਿਆਂ)

ਇਥੇ ਉਨ੍ਹਾਂ ਡਾਕਟਰਾਂ ਦੀ ਟੀਮ, ਐਮਰਜੈਂਸੀ ਸਟਾਫ, ਜ਼ਿਲ੍ਹਾ ਹੈਲਥ ਬੋਰਡ ਅਤੇ ਹੋਰ ਡਾਕਟਰੀ ਅਮਲੇ ਨਾਲ ਗੱਲਬਾਤ ਕੀਤੀ।  ਬੀਤੇ ਕੱਲ੍ਹ ਵੀ ਉਹ ਸਟਾਰ ਸ਼ਿੱਪ ਹਸਪਤਾਲ ਵਿਖੇ ਇਕ 4-5 ਸਾਲਾ ਬੱਚੇ ਨੂੰ ਵੇਖਣ ਗਏ ਸਨ। ਇਸ ਮੌਕੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੌਸਿੰਡਾ ਅਰਡਨ ਵੀ ਉਨ੍ਹਾਂ ਦੇ ਨਾਲ ਸੀ। ਇਸ ਕਾਫਲੇ ਦੌਰਾਨ ਨਿਊਜ਼ੀਲੈਂਡ ਦੀ ਭਾਰੀ ਫੋਰਸ ਨਾਲ ਸੀ ਅਤੇ ਚੱਪਾ-ਚੱਪਾ ਛਾਣ ਰਹੀ ਸੀ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਸਾਰੇ ਦੌਰੇ ਦੌਰਾਨ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਦੀ ਨਿਮਰਤਾ ਬਹੁਤ ਵਾਰ ਝਲਕੀ। ਉਹ ਬੈਠ ਕੇ ਇਕ ਬੱਚੇ ਨਾਲ ਗੱਲਬਾਤ ਕਰਦੀ ਵੇਖੀ ਗਈ, ਮਸਜਿਦ ਦੇ ਬਾਹਰ ਪ੍ਰਿੰਸ ਵਿਲੀਅਮ ਦੀ ਉਡੀਕ ਕਰਦੀ ਰਹੀ ਅਤੇ ਔਕਲੈਂਡ ਦੇ ਹਸਪਤਾਲ ਦੇ ਵਿਚ ਹੇਠਾਂ ਬੈਠੀ ਵੇਖੀ ਜਦ ਕਿ ਪ੍ਰਿੰਸ ਵਿਲੀਅਮ ਬੱਚੇ ਦੇ ਬੈਡ ਉਤੇ ਬੈਠ ਕੇ ਗੱਲਾਂ ਕਰ ਰਹੇ ਸਨ। ਇਹ ਦ੍ਰਿਸ਼ ਕਾਫੀ ਭਾਵੁਕ ਸੀ, ਇਕ ਬੱਚੇ ਦੇ ਸਾਹਮਣੇ ਦੋ ਵੱਡੇ ਲੋਕ ਨਿਮਰਤਾ ਦੇ ਛੱਟੇ ਵੰਡ ਰਹੇ ਸਨ। ਅਜਿਹੇ ਬੱਚੇ ਜੀਵਨ ਭਰ ਇਸ ਦੇਸ਼ ਦਾ ਅਤੇ ਸਥਾਨਕ ਲੋਕਾਂ ਦਾ ਕਿਵੇਂ ਬੁਰਾ ਸੋਚ ਸਕਣਗੇ? ਸਵਾਲ ਹੀ ਪੈਦਾ ਨਹੀਂ ਹੁੰਦਾ।

Install Punjabi Akhbar App

Install
×