ਨਿਊਜ਼ੀਲੈਂਡ ‘ਚ ਇਕ ਭਾਰਤੀ ਵਿਦਿਆਰਥੀ ਨੂੰ ਜਿਸਮਾਨੀ ਛੇੜ-ਛਾੜ ਦੇ ਦੋਸ਼ ਅਧੀਨ ਦੇਸ਼ ਨਿਕਾਲਾ

hjkjhgkjghgimagesਨਿਊਜ਼ੀਲੈਂਡ ਦੇ ਵਿਚ ਜੁਲਾਈ 2014 ਦੇ ਵਿਚ ਪੜ੍ਹਨ ਆਏ ਇਕ 31 ਸਾਲਾ ਭਾਰਤੀ ਵਿਦਿਆਰਥੀ ਉਤੇ ਦੋ ਕੁੜੀਆਂ ਦੇ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ ਸਾਬਿਤ ਹੋਣ ‘ਤੇ ਹੁਣ ਉਸਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਧਵਲ ਕਦਮ ਨਾਂਅ ਦਾ ਇਹ ਵਿਅਕਤੀ ਇਥੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਆਇਆ ਸੀ। ਇੰਡੀਆ ਉਸਦੀ ਪਤਨੀ ਅਤੇ 4 ਸਾਲਾ ਪੁੱਤਰੀ ਹੈ। ਇਹ ਦੋ ਸਾਲਾ ਵੀਜ਼ੇ ਉਤੇ ਇਥੇ ਆਇਆ ਸੀ। ਇਸ ਵਿਅਕਤੀ ਨੇ ਅਗਸਤ 2014 ਵਿਚ ਇਕ 16 ਸਾਲਾ ਕੁੜੀ ਅਤੇ 17 ਸਾਲਾ ਕੁੜੀ ਨੂੰ ਬੱਸ ਦੇ ਵਿਚ ਛੇੜਿਆ ਸੀ। 16 ਸਾਲਾ ਕੁੜੀ ਨੂੰ ਇਸ ਨੇ ਸੈਂਟਰ ਆਕਲੈਂਡ ਤੋਂ ਪਾਇਹੀਆ ਦੇ ਸਫਰ ਦੌਰਾਨ ਛੇੜਿਆ ਜਦ ਕਿ 17 ਸਾਲਾ ਕੁੜੀ ਨੂੰ ਕੇਰੀਕੇਰੀ ਤੋਂ ਵਾਂਗਾਰਾਈ ਸਫਰ ਦੌਰਾਨ ਛੇੜਿਆ। ਦੋਵੇਂ ਵਾਰ ਇਹ ਨਾਰਥਲਾਈਨਰ ਇੰਟਰਸਿਟੀ ਦੀਆਂ ਬੱਸਾਂ ਵਿਚ ਹੋਇਆ। ਇਹ ਵਿਦਿਆਰਥੀ ਲੜਕੀ ਦੇ ਨਾਲ ਸੀਟ ਉਤੇ ਬੈਠ ਗਿਆ ਸੀ ਅਤੇ ਉਸਨੂੰ ਸਪਰਸ਼ ਕਰਨ ਦੀ ਕੋਸ਼ਿਸ ਵਿਚ ਲੱਗਾ ਰਿਹਾ। ਇਸਨੇ ਆਪਣਾ ਹੱਥ ਨਾਲ ਅਸ਼ਲੀਲਤਾ ਵਿਵਹਾਰ ਕਰਦਿਆਂ ਉਸਦੇ ਸਰੀਰ ਦੇ ਕੁਝ ਹਿਸਿਆ ਨੂੰ ਵੀ ਛੂਹਿਆ। ਇਕ ਵਾਰ ਉਸਨੇ ਇਸ ਤੋਂ ਵੀ ਵੱਧ ਦੀ ਭੱਦੀ ਹਰਕਤ ਕੀਤੀ। ਇਸ ਦੇ ਵਕੀਲ ਨੇ ਕਈ ਤਰੀਕਿਆਂ ਨਾਲ ਇਸ ਨੂੰ ਬਚਾਉਣ ਦੀ ਕੋਸ਼ਿਸ ਕੀਤੀ, ਪਰ ਵਕੀਲਾਂ ਅਤੇ ਮਾਣਯੋਗ ਜੱਜ ਦੇ ਵਿਚਾਰ ਅਨੁਸਾਰ ਇਥੇ ਦੀਆਂ ਕੁੜੀਆਂ ਸੁਰੱਖਿਅਤ ਜਨਤਕ ਟਰਾਂਸਟਪੋਰਟ ਦੇ ਵਿਚ ਘੁੰਮਣ ਦਾ ਹੱਕ ਰੱਖਦੀਆਂ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਇਸ ਭਾਰਤੀ ਨੌਜਵਾਨ ਨੂੰ ਇਸੇ ਮਹੀਨੇ ਵਾਪਿਸ ਇੰਡੀਆ ਭੇਜਿਆ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×