ਹੜ੍ਹਾਂ ਕਾਰਨ ਨਿਊ ਸਾਊਥ ਵੇਲਜ਼ ਦੇ ਕੌਡੋਬੋਲਿਨ ਖੇਤਰ ਨੂੰ ਖਾਲੀ ਕਰਨ ਦੇ ਆਦੇਸ਼

ਨਿਊ ਸਾਊਥ ਵੇਲਜ਼ ਰਾਜ ਵਿੱਚ ਹੜ੍ਹਾਂ ਦੀ ਮਾਰ ਜਾਰੀ ਹੈ। ਨਦੀਆਂ ਊਫ਼ਾਨ ਤੇ ਹਨ ਅਤੇ ਨਿਚਲੇ ਰਿਹਾਇਸ਼ੀ ਖੇਤਰਾਂ ਨੂੰ ਖਾਲੀ ਕਰਨ ਦੇ ਆਦੇਸ਼ ਲਗਾਤਾਰ ਜਾਰੀ ਕੀਤੇ ਜਾ ਰਹੇ ਹਨ।
ਇਨ੍ਹਾਂ ਆਦੇਸ਼ਾਂ ਦੇ ਤਹਿਤ ਹੀ ਹੁਣ ਫੋਰਬਜ਼ ਖੇਤਰ ਆਉਂਦਾ ਹੈ ਜਿੱਥੇ ਕਿ ਕੌਂਡੋਬੋਲਿਨ ਖੇਤਰ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਜਾਣ ਦੀਆਂ ਤਾਕੀਦਾਂ ਤਹਿਤ, ਖੇਤਰ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਥੇ ਦੀਆਂ ਨਦੀਆਂ ਦਾ ਜਲਸਤਰ ਹੁਣ 10.7 ਮੀਟਰ ਤੱਕ ਪਹੁੰਚ ਚੁਕਿਆ ਹੈ ਜੋ ਕਿ ਬੀਤੇ 70 ਸਾਲਾਂ ਦੇ ਰਿਕਾਰਡ 10.8 ਤੋਂ ਬਸ ਕੁੱਝ ਕੁ ਹੀ ਨੀਚੇ ਹੈ। ਇਸਤੋਂ ਇਲਾਵਾ ਫੋਰਬਜ਼ ਤੋਂ 85 ਕਿਲੋਮੀਟਰ ਦੂਰੀ ਤੇ ਥੱਲੇ ਵੱਲ ਨੂੰ ਲੈਸ਼ਲਨ ਨਦੀ ਦਾ ਜਲਸਤਰ 7.42 ਮੀਟਰ ਹੈ ਅਤੇ ਇਹ ਲਗਾਤਾਰ ਵੱਧ ਹੀ ਰਿਹਾ ਹੈ।
ਹੜ੍ਹਾਂ ਆਦਿ ਪ੍ਰਤੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।