ਆਸਟ੍ਰੇਲੀਆ ਨਾਲ ਸਮਝੌਤੇ ਤਹਿਤ ਕਰੋਨਾ ਵੈਕਸੀਨ ਦੇਣ ਵਿੱਚ ਕੋਈ ਦੇਰੀ ਨਹੀਂ ਹੋਵੇਗੀ -ਯੂਰੋਪ ਐਂਬੈਸਡਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਵਿੱਚ ਯੂਰੋਪ ਦੇ ਰਾਜਦੂਤ ਮਾਈਕਲ ਪਲਸ਼ ਨੇ ਦਾਅਵਾ ਕੀਤਾ ਹੈ ਕਿ ਯੂਰੋਪ ਤੋਂ ਆਸਟ੍ਰੇਲੀਆ ਨੂੰ ਮਿਲਣ ਵਾਲੀ ਕਰੋਨਾ ਵੈਕਸੀਨ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਕੀਤੀ ਜਾਵੇਗੀ ਅਤੇ ਵਾਅਦੇ ਅਤੇ ਸਮਝੌਤੇ ਮੁਤਾਬਿਕ ਕਰੋਨਾ ਵੈਕਸੀਨ ਦੀ ਖੇਡ ਸਮੇਂ ਸਿਰ ਹੀ ਆਸਟ੍ਰੇਲੀਆ ਵਿੱਚ ਪਹੁੰਚ ਜਾਵੇਗੀ। ਅਸਲ ਵਿੱਚ ਜਦੋਂ ਤੋਂ ਯੂਰੋਪ ਨੇ ਇਸ ਦਵਾਈ ਦੇ ਵਿਤਕਰਣ ਸਬੰਧੀ ਨਿਰਯਾਤ ਵਿੱਚ ਸੀਮਾ ਨਿਸਚਿਤ ਕੀਤੀ ਹੈ ਤਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਦੇ ਤਹਿਤ ਆਸਟ੍ਰੇਲੀਆ ਨੂੰ ਮਿਲਣ ਵਾਲੀ ਕਰੋਨਾ ਵੈਕਸੀਨ ਦੀ ਖੇਪ ਦੇਰ ਨਾਲ ਪੁੱਝੇਗੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਯੂਰੋਪ ਨਾਲ ਆਪਣੇ ਸਮਝੌਤੇ ਤਹਿਤ 20 ਮਿਲੀਅਨ ਕੋਵਿਡ-19 ਦੀਆਂ ਖੁਰਾਕਾਂ (ਫਾਈਜ਼ਰ/ਬਿਓਨਟੈਕ ਕਰੋਨਾਵਾਇਰਸ ਵੈਕਸੀਨ) ਦੀਆਂ ਨਿਸਚਿਤ ਕੀਤੀਆਂ ਹੋਈਆਂ ਹਨ ਜਿਹੜੀਆਂ ਕਿ ਯੂਰੋਪ ਵਿੱਚ ਹੀ ਬਣਾਈਆਂ ਜਾ ਰਹੀਆਂ ਹਨ। ਜਨਵਰੀ ਦੇ ਮਹੀਨੇ ਵਿੱਚ ਹੀ ਯੂਰੋਪ ਨੇ ਆਪਣੇ ਉਤਪਾਦਨ ਨੂੰ ਦੇਖਦਿਆਂ ਹੋਇਆਂ, ਹੋਰ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਪਲਾਈ ਦੀ ਸੀਮਾ ਨਿਯਤ ਕਰ ਦਿੱਤੀ ਸੀ ਅਤੇ ਇਸ ਦੇ ਤਹਿਤ ਜਿਹੜੇ ਦੇਸ਼ ਯੂਰੋਪ ਵਿੱਚ ਨਹੀਂ ਹਨ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਦਵਾਈਆਂ ਦੀ ਖੇਪ ਨਿਸਚਿਤ ਕਰ ਦਿੱਤੀ ਗਈ ਸੀ ਪਰੰਤੂ ਹੁਣ ਐਂਬੈਸਡਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹਾ ਆਸਟ੍ਰੇਲੀਆ ਵਾਸਤੇ ਕੁੱਝ ਵੀ ਨਹੀਂ ਹੈ ਅਤੇ ਬਸ ਕੁੱਝ ਹੀ ਦਿਨਾਂ ਵਿੱਚ ਆਸਟ੍ਰੇਲੀਆ ਅੰਦਰ ਕਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਝਦੀ ਕਰ ਦਿੱਤੀ ਜਾਵੇਗੀ। ਇਸ ਦੇ ਵਿਤਰਣ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਜਦੋਂ ਦਵਾਈ ਦੀਆਂ ਖੇਪਾਂ ਦੇਸ਼ ਅੰਦਰ ਪੁੱਝਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਫੇਰ ਹੀ ਇਸ ਦੇ ਵਿਤਰਣ ਸਬੰਧੀ ਆਂਕੜੇ ਮਿੱਥੇ ਜਾਣਗੇ। ਵੈਸੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਅੰਦਰ ਹਰ ਹਫ਼ਤੇ 80,000 ਲੋਕਾਂ ਨੂੰ ਕਰੋਨਾ ਵੈਕਸੀਨ ਦਿੱਤੇ ਜਾਣ ਦਾ ਟੀਚਾ ਮਿੱਥਿਆ ਜਾਵੇਗਾ ਅਤੇ ਇਸ ਦੇ ਤਹਿਤ ਪਹਿਲਾਂ ਫਰੰਟਲਾਈਨ ਵਰਕਰਾਂ ਨੂੰ ਜਿਹੜੇ ਕਿ ਕੁਆਰਨਟੀਨ ਹੋਟਲਾਂ ਅਤੇ ਓਲਡ ਏਜਡ ਹੋਮਾਂ ਵਿੱਚ ਕੰਮ ਕਰਦੇ ਹਨ, ਨੂੰ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫੇਰ ਦੇਸ਼ ਅੰਦਰ ਬਣਾਈ ਗਈ ਦਵਾਈ ਵੀ ਮਿਲਣੀ ਸ਼ੁਰੂ ਹੋ ਜਾਵੇਗੀ।

Install Punjabi Akhbar App

Install
×