ਐਸਮੇਰਲਡਾ ਸੋਰੀਆ ਆਪਣੀ ਚੋਣ ਮੁਹਿੰਮ ਦੌਰਾਨ ਹੋਈ ਪੰਜਾਬੀ ਭਾਈਚਾਰੇ ਦੇ ਰੂਬਰੂ

ਸੈਲਮਾਂ, ਕੈਲੀਫੋਰਨੀਆਂ – ਐਸਮੇਰਲਡਾ ਸੋਰੀਆ ਜੋ ਫਰਿਜ਼ਨੋ ਸਿਟੀ ਦੀ ਕੌਸ਼ਲ ਮੈਂਬਰ ਵੀ ਹੈ।  ਉਸ ਨੇ ਹਮੇਸਾ ਸਾਡੇ ਸਮੁੱਚੇ ਭਾਈਚਾਰੇ ਦਾ ਸਮਰਥਨ ਅਤੇ ਵਿਸ਼ਵਾਸ ਪ੍ਰਾਪਤ ਕੀਤਾ ਹੈ। ਉਹ ਆਪਣੇ ਕੰਮਾਂ ਰਾਹੀ ਚੰਗੇ ਨਤੀਜੇ ਦਿੰਦੀ ਹੈ। ਉਸਨੇ ਸਾਡੇ ਸ਼ਹਿਰ ਦੇ ਉਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਣ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਿੰਨਾਂ ਨੂੰ  ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਗਿਆ ਸੀ। ਉਹ ਹਮੇਸਾ ਸਾਡੇ ਵਿਦਿਆਰਥੀਆਂ, ਦੋਸਤਾਂ ਅਤੇ ਪਰਿਵਾਰਾਂ ਲਈ ਖੜਦੀ ਹੈ। ਉਹ ਵਾਅਦਾ ਕਰਦੀ ਹੈ ਕਿ ਸਭ ਲਈ ਮੈਡੀਕਲ ਸਹੂਲਤਾਂ, ਸਭ ਬੱਚਿਆ ਲਈ ਪਹੁੰਚ ਅੰਦਰ ਅਤੇ ਘੱਟ ਫੀਸਾਂ ‘ਤੇ ਪੜਾਈ, ਸਾਫ ਸੁੱਥਰੀ ਹਵਾ ਅਤੇ ਪਾਣੀ ਤੋਂ ਇਲਾਵਾ ਬੇਲੋੜੇ ਕਾਰਪੋਰੇਟ ਖਰਚਿਆ ਨੂੰ ਖਤਮ ਕਰਨ ਵਿੱਚ ਸੈਂਟਰਲ ਵੈਲੀ ਦੀ ਅਵਾਜ਼ ਬਣੇਗੀ। ਇਸ ਤੋਂ ਪਹਿਲਾ ਵੀ ਉਹ ਹਮੇਸਾ ਆਪਣੇ  ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਨਾਲ ਖੜੀ ਹੈ। ਉਸ ਨੇ ਫਰਿਜ਼ਨੋ ਸਿਟੀ ਵੱਲੋਂ 1984 ਦੇ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸ਼ਲਕੁਸ਼ੀ ਦਾ ਮਤਾ ਪਾਸ ਕਰਨ ਵਿੱਚ ਮਦਦ ਕੀਤੀ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਆਪਣੇ ‘ਸੈਂਟਰਲ ਵੈਲੀ’ ਦੇ ਇਲਾਕੇ ਵਿਚ ਵਧੇਰੇ ਰੋਜ਼ਗਾਰ, ਇਲਾਕੇ ਦੀ ਖ਼ੁਸ਼ਹਾਲੀ ਲਈ  ਸਰੋਤ ਲਿਆਏਗੀ। ਇਸ ਕਰਕੇ ਸਭ ਨੂੰ ਕਾਂਗਰਸ ਲਈ ਐਸਮੇਰਲਡਾ ਸੋਰੀਆ ਦਾ 3 ਮਾਰਚ 2020, ਦਿਨ ਮੰਗਲਵਾਰ ਨੂੰ ਆਪਣੀ ਵੋਟ ਦੇ ਕੇ ਸਮਰਥਨ ਕਰਨਾ ਚਾਹੀਦਾ ਹੈ।

Install Punjabi Akhbar App

Install
×