ਜਾਬ ਕੀਪਰ ਸਕੀਮ ਤਹਿਤ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ 30 ਲੱਖ ਘਟਾਈ

(ਐਸ.ਬੀ.ਐਸ.) ਦੇਸ਼ ਅੰਦਰ ਕਰੋਨਾ ਦੇ ਕਹਿਰ ਕਰਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਜਾਬਕੀਪਰ ਸਕੀਮ ਤਹਿਤ ਮਦਦ ਜਿਸ ਵਿੱਚ ਕਿ ਤਕਰੀਬਨ 65 ਲੱਖ ਲੋਕਾਂ ਦੀ ਗਿਣਤੀ ਸੀ, ਨੂੰ ਹੁਣ 35 ਲੱਖ ਕਰ ਦਿੱਤਾ ਗਿਆ ਹੈ। ਖਜ਼ਾਨਾ ਅਤੇ ਟੈਕਸ ਆਫਿਸ ਨੇ ਇਹ 30 ਲੱਖ ਲੋਕਾਂ ਦੀ ਗਿਣਤੀ ਘਟਾਏ ਜਾਣ ਦਾ ਕਾਰਨ ‘ਰਿਪੋਰਟਿੰਗ ਐਰਰ’ ਦੱਸਿਆ ਹੈ। ਅਤੇ ਇਸ ਦਾ ਸਿੱਧਾ ਜਿਹਾ ਮਤਲਭ ਹੈ ਕਿ ਉਪਰੋਕਤ ਸਕੀਮ ਦੀ ਅੰਦਾਜ਼ਨ ਲਾਗਤ ਨੂੰ 130 ਬਿਲੀਅਨ ਡਾਲਰ ਤੋਂ ਘਟਾ ਕੇ 70 ਬਿਲੀਅਨ ਡਾਲਰ ਕਰ ਦਿੱਤਾ ਗਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਤਕਰੀਬਨ 1000 ਉਦਯੋਗ ਪਤੀਆਂ ਅਤੇ ਹੋਰ ਕਾਰੋਬਾਰੀਆਂ ਨੇ ਆਪਣੇ ਮੁਲਾਜ਼ਮਾਂ ਦੀ ਗਿਣਤੀ ਸਹੀ ਤਰਾ੍ਹਂ ਬਿਆਨ ਨਹੀਂ ਕੀਤੀ। ਕਈ ਥਾਵਾਂ ਉਪਰ ਇਸ ਤਰਾ੍ਹਂ ਵੀ ਹੋਇਆ ਕਿ ਕਿਸੇ ਕਾਰੋਬਾਰੀ ਨੇ ਆਪਣੇ ਇੱਕ ਮਲਾਜ਼ਮ ਦੀ ਗਿਣਤੀ ਲਿੱਖਣੀ ਸੀ ਅਤੇ ਉਥੇ ਉਹ ਮਿਲਣ ਵਾਲੀ ਰਕਮ ਯਾਨੀ ਕਿ 1500 ਡਾਲਰ ਭਰ ਗਿਆ ਅਤੇ ਇਸ ਤਰਾ੍ਹਂ ਨਾਲ ਐਰਰ ਕਰਿਏਟ (ਪੈਦਾ) ਹੋ ਗਏ। ਜ਼ਿਕਰਯੋਗ ਹੈ ਕਿ ਇਹ ਸਕੀਮ ਸਤੰਬਰ ਮਹੀਨੇ ਦੇ ਮੱਧ ਤੱਕ ਚਲਣੀ ਹੈ।