ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਸਾਊਥ ਵਿਖੇ ਵਾਤਾਵਰਨ ਦਿਵਸ ਮਨਾਉਂਦਿਆਂ ਬਾਵਾ ਅਤੇ ਦੀਵਾਨ ਦੀ ਅਗਵਾਈ ਚ ਕਾਂਗਰਸੀ ਵਰਕਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਲਗਾਏ ਪੌਦੇ

ਨਿਊਯਾਰਕ/ਲੁਧਿਆਣਾ — ਵਾਤਾਵਰਣ ਦਿਵਸ ਦੇ ਮੌਕੇ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਸਾਊਥ ਵਿਖੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਅਤੇ ਲਾਰਜ ਇੰਡਸਟਰੀ ਦੇ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਪੌਦੇ ਲਗਾਏ । ਬਾਵਾ ਤੇ ਦੀਵਾਨ ਨੇ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਟੀਮ ਵਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ। ਉਨਾਂ ਕਿਹਾ ਕਿ ਮਨੁੱਖਤਾ ਦੇ ਭਵਿੱਖ ਲਈ ਵਾਤਾਵਰਨ ਦੀ ਸ਼ੁੱਧਤਾ ਬੇਹੱਦ ਜਰੂਰੀ ਹੈ। ਉਨਾਂ ਕਿਹਾ ਕਿ ਜਿਸ ਤੇਜ਼ੀ ਨਾਲ ਭਾਰਤ ਭਰ ਅੰਦਰ ਵਾਤਾਵਰਨ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ, ਉਹ ਚਿੰਤਾਜਨਕ ਅਤੇ ਗੰਭੀਰ ਮੁੱਦਾ ਹੈ। ਅੱਜ ਦੇਸ਼ ਦਾ ਹਰ ਇਕ ਨਾਗਰਿਕ ਵਾਤਾਵਰਨ ਪ੍ਰਤੀ ਗੰਭੀਰ ਹੋਵੇ ਅਤੇ ਆਪਣੇ ਹੱਥੀਂ ਘੱਟੋ ਘੱਟ ਪੰਜ ਬੂਟੇ ਜ਼ਰੂਰ ਲਗਾਏ ਅਤੇ ਇਨਾਂ ਦੀ ਦੇਖਭਾਲ ਆਪਣੇ ਇੱਕ ਪਰਿਵਾਰਕ ਮੈਂਬਰ ਦੀ ਤਰਾਂ ਕਰੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ । ਬਾਵਾ ਤੇ ਦੀਵਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਪਾਵਨ ਧਾਰਮਿਕ ਗ੍ਰੰਥਾਂ ਅੰਦਰ ਵੀ ਕੁਦਰਤ ਦਾ ਵਿਸੇਸ ਤੌਰ ਤੇ ਜਕਿਰ ਕੀਤਾ ਗਿਆ ਹੈ। ਪਵਨ ਗੁਰੂ ਪਾਣੀ ਪਿਤਾ ਦੇ ਸੰਦੇਸ਼ ਤੇ ਅੱਜ ਸਾਨੂੰ ਸਾਰਿਆਂ ਨੂੰ ਦਿ੍ਰੜਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਜ਼ਮੀਨੀ ਪਾਣੀ ਦਾ ਪੱਧਰ ਇੰਨਾ ਨੀਵਾਂ ਚਲੇ ਗਿਆ ਹੈ ਕਿ ਆਉਣ ਵਾਲੇ ਸਮੇਂ ਚ ਕਈ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਵਾਰਡ ਪ੍ਰਧਾਨ ਰੇਸ਼ਮ ਸਿੰਘ ਸੱਗੂ ,ਲਖਵਿੰਦਰ ਸਿੰਘ ਲਾਲੀ, ਮਨਪ੍ਰੀਤ ਵਰਮਾ, ਡਾ ਉਂਕਾਰ ਚੰਦ ਸ਼ਰਮਾ, ਰਵੀ ਵਰਮਾ , ਹਰਵੇਸ਼ ਪਾਂਡੇ , ਅਮਰੀਕ ਸਿੰਘ ਘੜਿਆਲ, ਜਗਦੀਸ਼ ਸਿੰਘ ਲੋਟੇ, ਰਣਧੀਰ ਸਿੰਘ ਦਹੇਲੇ, ਇੰਦਰਜੀਤ ਸਿੰਘ ਨਵਯੁੱਗ, ਇਕਬਾਲ ਸਿੰਘ ਰਿਆਤ,ਗਗਨਦੀਪ ਸੋਹਲ, ਹਰਦੇਵ ਸਿੰਘ, ਗੁਰਮੀਤ ਕੌਰ, ਸਿਮਰਜੀਤ ਕੌਰ ,ਜਸਬੀਰ ਸਿੰਘ ਪਨੇਸਰ ਅਤੇ ਰਤਨ ਸਿੰਘ ਆਦਿ ਮੌਜੂਦ ਸਨ।  

Install Punjabi Akhbar App

Install
×