ਅੰਗਰੇਜ਼ੀ ਅਖਬਾਰ ਨੇ ਪੰਜਾਬੀ ਮੁੰਡੇ ਦੀ ਗਲਤੀ ਨਾਲ ਕਿਸੀ ਹੋਰ ਖਬਰ ਵਿਚ ਤਸਵੀਰ ਛਾਪਣ ਲਈ ਮੰਗੀ ਮਾਫੀ

12 ਸਤੰਬਰ 2015 ਨੂੰ ਹਾਕਸ ਬੇਅ ਅਖਬਾਰ ਦੇ ਵਿਚ ਇਕ ਸਟੋਰੀ ਦੇ ਨਾਲ ਜਿਸ ਪੰਜਾਬੀ ਮੁੰਡੇ ਦੀ ਤਸਵੀਰ ਲੱਗੀ ਸੀ, ਉਸ ਪ੍ਰਤੀ ਅਖਬਾਰ ਨੇ ਮੁਆਫੀ ਮੰਗੀ ਹੈ। ਅਮਨਦੀਪ ਸਿੰਘ ਨਾਂਅ ਦੇ ਇਸ ਪੰਜਾਬੀ ਵਿਦਿਆਰਥੀ ਉਤੇ ਬੜੇ ਸੰਗੀਨ ਦੋਸ਼ ਲਗਾਏ ਗਏ ਸਨ। ਇਹ ਦੋਸ਼ ਕਿਸੇ ਹੋਰ ਵਿਅਕਤੀ ਨਾਲ ਸਬੰਧਿਤ ਸਨ ਜਿਸ ਦੇ ਨਾਂਅ ਨਾਲ ਵੀ ਸਿੰਘ ਲਗਦਾ ਸੀ। ਇਨ੍ਹਾਂ ਸੰਗੀਤਨ ਦੋਸ਼ਾਂ ਦੇ ਚਲਦਿਆਂ ਉਸਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਅਖਬਾਰ ਨੇ ਮੰਨਿਆ ਹੈ ਕਿ ਉਸਦੇ ਰਿਪੋਰਟਰ ਨੇ ਪੂਰੀ ਤਰ੍ਹਾਂ ਛਾਣ-ਬੀਣ ਕਰਨ ਤੋਂ ਬਿਨਾਂ ਹੀ ਇਹ ਤਸਵੀਰ ਲਗਾ ਦਿੱਤੀ ਸੀ।