ਆਸਟਰੇਲੀਆ: ਪ੍ਰਵਾਸੀਆਂ ਲਈ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ

ਏ ਐਮ ਈ ਪੀ ਅਤੇ ਐਸ ਈ ਈ ਪ੍ਰੋਗਰਾਮਾਂ ‘ਚ ਅਹਿਮ ਤਬਦੀਲੀਆਂ

(ਬ੍ਰਿਸਬੇਨ) ਆਸਟਰੇਲਿਆਈ ਸਰਕਾਰ ਨੇ ਪਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਲਈ ਮੁਫ਼ਤ ਅੰਗਰੇਜ਼ੀ ਭਾਸ਼ਾਦੀ ਅਸੀਮਤ ਸਿਖਲਾਈ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਅਨੁਸਾਰ ਇਸ ਨਵੇਂ ਪ੍ਰੋਗਰਾਮ ਤਹਿਤ ਦੇਸ਼ ਵਿੱਚ ਆਉਣ ਵਾਲੇ ਪਰਵਾਸੀਆਂ ਨੂੰਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਵਧੇਰੇ ਸੁਚੇਤ ਕੀਤਾ ਜਾ ਸਕੇਗਾ ਤਾਂ ਕਿ ਉਹਨਾਂ ਨੂੰ ਇੱਥੇ ਵਸਣ ਵਿੱਚ ਔਖਿਆਈ ਦਾ ਸਾਹਮਣਾ ਨਾ ਕਰਨਾ ਪੈ ਸਕੇ।ਪਰਿਵਾਰਕ, ਸਕਿਲਡ ਅਤੇ ਮਾਨਵਤਾਵਾਦੀ ਵੀਜ਼ਾ ਵਾਲੇ ਪਰਵਾਸੀ ਜਿਨ੍ਹਾਂ ਦੀ ਅੰਗਰੇਜ਼ੀ ਵਿੱਚ ਮੁਹਾਰਤ ਨਹੀਂ ਹੈ ਹੁਣ ਆਸਟਰੇਲੀਅਨ ਸਰਕਾਰ ਦੇ ਬਾਲਗ ਪ੍ਰਵਾਸੀਅੰਗ੍ਰੇਜ਼ੀ ਪ੍ਰੋਗਰਾਮ (ਏ ਐਮ ਈ ਪੀ) ਤਹਿਤ ਮੁਫ਼ਤ ਅੰਗ੍ਰੇਜ਼ੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਸੰਬੰਧਿਤ ਵੀਜ਼ਾ ਧਾਰਕ ਆਸਟਰੇਲੀਆ ਪਹੁੰਚਣ ‘ਤੇ ਜਾਂ ਵੀਜ਼ਾ ਸ਼ੁਰੂਹੋਣ ਤੋਂ ਪਹਿਲੇ ਪੰਜ ਸਾਲਾਂ ਦੇ ਅੰਦਰ ਏ ਐੱਮ ਈ ਪੀ ਤੋਂ ਅੰਗਰੇਜ਼ੀ ਭਾਸ਼ਾ ਦੀ ਮੁਫ਼ਤ ਸਿਖਲਾਈ ਲੈ ਸਕਦੇ ਹਨ।

‘ਅਡਲਟ ਲਰਨਿੰਗ ਆਸਟ੍ਰੇਲੀਆ’ ਵਿੱਚ ਓਪਰੇਸ਼ਨਮੈਨੇਜਰ ਕੈਥਰੀਨ ਡੈਵਲਿਨ ਕਹਿੰਦੇ ਹਨ ਕਿ ਸੰਭਾਵਿਤ ਵਿਦਿਆਰਥੀਆਂ ਨੂੰ ਆਸਟਰੇਲੀਆ ਪਹੁੰਚਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਏ ਐਮ ਈ ਪੀ ਪ੍ਰਦਾਤਾਕੋਲ ਰਜਿਸਟਰ ਹੋਣਾ ਪੈਂਦਾ ਹੈ ਜਦਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਕੋਲ ਰਜਿਸਟਰ ਹੋਣ ਲਈ 12 ਮਹੀਨੇ ਦਾ ਸਮਾਂ ਹੁੰਦਾ ਹੈ। ਜੇ ਤੁਸੀਂ ਆਸਟ੍ਰੇਲੀਆ ਵਿੱਚਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿ ਰਹੇ ਹੋ ਅਤੇ ਨੌਕਰੀ ਲੱਭਣ ਲਈ ਆਪਣੀ ਭਾਸ਼ਾ ਦੇ ਹੁਨਰ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ‘ਸਕਿਲਜ਼ ਫ਼ੋਰ ਐਜੂਕੇਸ਼ਨ ਐਂਡਐਂਪਲਾਇਮੈਂਟ ਪ੍ਰੋਗਰਾਮ’ (ਐਸ ਈ ਈ) ਤੋਂ 650 ਘੰਟਿਆਂ ਦੀ ਮੁਫਤ ਸਿਖਲਾਈ ਪ੍ਰਾਪਤ ਕਰ ਸਕਦੇ ਹੋ। ਨਵੇਂ ਪ੍ਰੋਗਰਾਮ ਵਿੱਚ ਕੀਤੇ ਗਏ ਸੁਧਾਰਾਂ ਤਹਿਤ ਹੁਣਇੰਗਲਿਸ਼ ਟਿਊਸ਼ਨ ‘ਤੇ ਲੱਗੇ 510 ਘੰਟੇ ਦੇ ‘ਕੈਪ’ ਨੂੰ ਹਟਾ ਦਿੱਤਾ ਗਿਆ ਹੈ। ਸਰਕਾਰ ਨੇ ਨਾਮਾਂਕਣ ਲਈ ਛੇ ਮਹੀਨਿਆਂ ਦੀ ਸਮਾਂ-ਸੀਮਾ ਨੂੰ ਵਧਾ ਕੇ 12 ਮਹੀਨਿਆਂ ਅਤੇ ਏ ਐਮ ਈ ਪੀ ਟਿਊਸ਼ਨ ਨੂੰ ਪੂਰਾ ਕਰਨ ਲਈ ਪੰਜ ਸਾਲ ਦੀ ਨਿਰਧਾਰਿਤ ਸੀਮਾ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਹਨਾਂ ਨਵੇਂ ਬਦਲਾਵਾਂਅਧੀਨ ਪਰਵਾਸੀ ਹੁਣ ਆਪਣੀ ਰਫ਼ਤਾਰ ਨਾਲ ਅਸੀਮਤ ਅਤੇ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਲੈ ਸਕਣਗੇ। ਦੱਸਣਯੋਗ ਹੈ ਕਿ ਆਸਟਰੇਲੀਆ ਵਿੱਚਤਕਰੀਬਨ 300 ਦੇ ਕਰੀਬ ਏ ਐਮ ਈ ਪੀ ਪ੍ਰਦਾਤਾ ਹਨ।

Install Punjabi Akhbar App

Install
×