ਨਿਊ ਸਾਊਥ ਵੇਲਜ਼ ਅੰਦਰ ਅਪੰਗ ਵਿਅਕਤੀਆਂ ਦੇ ਹਿਤਾਂ ਲਈ ਹੋਰ ਮਦਦ

ਸਬੰਧਤ ਵਿਭਾਗ ਦੇ ਮੰਤਰੀ ਗੈਰਥ ਵਾਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ -ਯਾਨੀ ਕਿ 3 ਦਿਸੰਬਰ ਨੂੰ ਅਪੰਗ ਲੋਕਾਂ ਪ੍ਰਤੀ ਸੁਹਿਰਦਗੀ ਅਤੇ ਮਦਦ ਦਰਸਾਉਂਦਾ (International Day of People with Disability) ਦਿਹਾੜਾ ਮਨਾਉਂਦਿਆਂ ਸਰਕਾਰ ਨੇ ਅਹਿਮ ਐਲਾਨਨਾਮੇ ਕੀਤੇ ਹਨ ਅਤੇ ਇਨ੍ਹਾਂ ਦੇ ਤਹਿਤ ਅਜਿਹੇ ਲੋਕ ਜਿਹੜੇ ਕਿ ਸਰੀਰਿਕ ਪੱਖੋਂ ਘਾਟ ਦਾ ਸਾਹਮਣਾ ਕੁਦਰਤੀ ਜਾਂ ਹੋਰ ਕਾਰਨਾਂ ਕਰਕੇ, ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੀ ਭਲਾਈ ਦੇ ਕੰਮਾਂ ਤਹਿਤ ਸਰਕਾਰ ਨੇ ਆਪਣੇ 2020-21 ਦੇ ਬਜਟ ਵਿੱਚ 3.5 ਬਿਲੀਅਨ ਡਾਲਰ ਦੀ ਐਨ.ਡੀ.ਆਈ.ਐਸ. (The National Disability Insurance Scheme) ਵਿੱਚ ਨਿਵੇਸ਼ ਰੱਖੇ ਹਨ ਅਤੇ ਇਸ ਤੋਂ ਇਲਾਵਾ 112.5 ਮਿਲੀਅਨ ਡਾਲਰਾਂ ਦਾ ਬਜਟ ਅਗਲੇ ਚਾਰ ਸਾਲਾਂ ਲਈ ਅਜਿਹੇ ਮਾਮਲਿਆਂ ਦੀ ਐਡਵੋਕੇਸੀ ਲਈ ਵੀ ਰੱਖੇ ਹਨ। ਇਸ ਤੋਂ ਇਲਾਵਾ ਹੋ 17 ਮਿਲੀਅਨ ਡਾਲਰਾਂ ਦਾ ਫੰਡ ਅਜਿਹੇ ਲੋਕਾਂ ਨੂੰ ਨੌਕਰੀ ਪੇਸ਼ਾ ਜਾਂ ਹੋਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਡੀ.ਆਈ.ਏ.ਪੀ. ਦੇ ਤਹਿਤ (Disability Inclusion Action Plans) ਹੋਰ ਵੀ ਅਜਿਹੇ ਲੋਕਾਂ ਦੀਆਂ ਸਹੂਲਤਾਂ ਦੇ ਰਾਹਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਵੀ ਉਪਾਅ ਉਚੇਚੇ ਤੌਰ ਤੇ ਕੀਤੇ ਜਾ ਰਹੇ ਹਨ ਅਤੇ ਇਸ ਵਾਸਤੇ 2014 ਦੇ ਐਕਟ (NSW Disability Inclusion Act 2014) ਵਿੱਚ ਵੀ ਕੁੱਝ ਬਦਲਾਵਾਂ ਬਾਰੇ ਤਿਆਰੀਆਂ ਵੀ ਉਚੇਚੇ ਤੌਰ ਤੇ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਉਕਤ ਸੇਵਾਵਾਂ ਦੇ ਤਹਿਤ ਇਸੇ ਸਾਲ 30 ਸਤੰਬਰ ਤੱਕ ਦੇ ਆਂਕੜਿਆਂ ਮੁਤਾਬਿਕ 133,000 ਤੋਂ ਵੀ ਜ਼ਿਆਦਾ ਲੋਕਾਂ ਨੇ ਲਾਭ ਉਠਾਇਆ ਹੈ ਅਤੇ ਇਨ੍ਹਾਂ ਵਿੱਚ 66,000 ਅਜਿਹੇ ਹਨ ਜੋ ਕਿ ਪਹਿਲੀ ਵਾਰੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਰਹੇ ਹਨ।

Install Punjabi Akhbar App

Install
×