ਨੌਜਵਾਨਾਂ ਨੂੰ ਰੋਜਗਾਰ ਦੇਣਾ ਅਤੇ ਨਸ਼ਾ ਬੰਦ ਕਰਨਾ ਆਉਣ ਵਾਲੀ ਸਰਕਾਰ ਲਈ ਹੋਵੇਗੀ ਵੱਡੀ ਚੁਣੌਤੀ

ਸੂਬੇ ‘ਚ 2017 ਦੀ ਚੁਣੀ ਜਾਣ ਵਾਲੀ ਨਵੀਂ ਸਰਕਾਰ ਲਈ ਚਾਰ ਫਰਵਰੀ ਨੂੰ ਵੋਟਿੰਗ ਹੋਈ ਸੀ, ਜਿਸ ਦਾ ਨਤੀਜਾ ਕੱਲ੍ਹ 11 ਮਾਰਚ ਨੂੰ ਆਵੇਗਾ, ਪਰ ਨਵੀਂ ਸਰਕਾਰ ਬਣਨ ‘ਤੇ ਉਸ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਸ ਲਈ ਕਿਹੜੀਆਂ -ਕਿਹੜੀਆਂ ਚੁਣੌਤੀਆਂ ਦਰਪੇਸ਼ ਹੋਣਗੀਆਂ। ਉਸ ਸਬੰਧੀ ਕੀ ਕਹਿਣਾ ਹੈ ਵੱਖ ਵੱਖ ਲੋਕਾਂ ਦਾ ਆਓ ਜਾਣਦੇ ਹਾਂ :


Mahinder Singh Sarpanch
ਸਰਪੰਚ ਮਹਿੰਦਰ ਸਿੰਘ ਚੁਹਾਣਕੇ ਦਾ ਕਹਿਣਾ ਹੈ ਕਿ ਆਉਣ ਵਾਲੀ ਨਵੀਂ ਸਰਕਾਰ ਨੂੰ ਸਭ ਤੋਂ ਪਹਿਲਾਂ ਮਾਲੀ ਸੰਕਟ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਸਰਾ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਹੋਣਗੇ ਅਤੇ ਸਭ ਤੋਂ ਵੱਡੀ ਸਮੱਸਿਆ ਨਵੀਂ ਸਰਕਾਰ ਲਈ ਇਹ ਹੋਵੇਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਬਹੁਤ ਹੀ ਜਰੂਰੀ ਹੋਵੇਗਾ।

Jugraj Singh maourਸਮਾਜ ਸੇਵੀ ਜੁਗਰਾਜ ਸਿੰਘ ਮੌੜ ਦਾ ਕਹਿਣਾ ਹੈ ਆਉਣ ਵਾਲੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਬਣੇ, ਪਰ ਨਵੀਂ ਸਰਕਾਰ ਲਈ ਨੌਜਵਾਨਾਂ ਨੂੰ ਰੋਜਗਾਰ ਦੇਣਾ, ਭ੍ਰਿਸਟਾਚਾਰ ਖ਼ਤਮ ਕਰਨਾ ਅਤੇ ਚੰਗੀ ਸਿੱਖਿਆ ਦੇਣਾ ਆਦਿ ਵੱਡੀ ਸਮੱਸਿਆ ਹੋਵੇਗੀ ਅਤੇ ਸਰਕਾਰ ਨੂੰ ਇੰਡਸਟਰੀ ਵੱਲ ਧਿਆਨ ਵੀ ਦੇਣਾ ਪਵੇਗਾ।

Darshan Singh Mehal Kalanਆਉਣ ਵਾਲੀ ਸਰਕਾਰ ਨੂੰ ਕਿਹੜੀਆਂ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉਸ ਸਬੰਧੀ ਦਰਸ਼ਨ ਸਿੰਘ ਮਹਿਲ ਕਲਾਂ ਦਾ ਕਹਿਣਾ ਹੈ ਕਿ ਸੂਬੇ ਦਾ ਖਜਾਨਾ ਖਾਲ੍ਹੀ ਹੈ, ਉਸ ਨੂੰ ਭਰਨਾ ਅਤੇ ਬੇਰੁਜਗਾਰ ਨੌਜਵਾਨਾਂ ਨਾਲ ਚੋਣਾਂ ਸਮੇਂ ਰੋਜ਼ਗਾਰ ਦੇਣ ਦੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ, ਸੂਬੇ ‘ਚੋ ਮੁਕੰਮਲ ਨਸ਼ੇ ਦਾ ਖ਼ਾਤਮਾ ਕਰਨਾ ਆਦਿ ਵੱਡੀਆਂ ਸਮੱਸਿਆਵਾਂ ਹਨ।

Jagjit Singhਉਘੇ ਸਮਾਜ ਸੇਵੀ ਇੰਜਨੀਅਰ ਜੇ.ਪੀ. ਸਿੰਘ ਦਾ ਕਹਿਣਾ ਹੈ ਕਿ ਪੰਜਾਬ ‘ਚ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ ਇਹ ਤਾਂ 11 ਮਾਰਚ ਨੂੰ ਪਤਾ ਲੱਗੇਗਾ, ਪਰ ਨਵੀਂ ਬਣਨ ਵਾਲੀ ਸਰਕਾਰ ਨੂੰ ਸਭ ਤੋਂ ਵੱਡੀ ਸਮੱਸਿਆ ਖਜਾਨਾ ਖਾਲੀ ਹੋਣ ਦੀ ਆਏਗੀ, ਇਸ ਤੋਂ ਇਲਾਵਾ ਸੂਬੇ ਦੀਆਂ ਮੁੱਖ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰਾਂ ‘ਚ ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਅਤੇ ਮੌਜੂਦਾ ਸਮੇਂ ‘ਚ ਚੱਲ ਰਹੀਆਂ ਸਕੀਮਾਂ ਨੂੰ ਵਧਾ ਕੇ ਦੇਣਾ ਆਦਿ ਦੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਵੀ ਵੱਡੀ ਚੁਣੌਤੀ ਹੋਵੇਗੀ।

Teacher J.P. Singhਅਧਿਆਪਕ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਵਧੀਆ ਸਿੱਖਿਆ ਅਤੇ ਬੇਰੁਜਗਾਰੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ, ਆਉਣ ਵਾਲੀ ਸਰਕਾਰ ਜਿਹੜੀ ਵੀ ਮਰਜੀ ਪਾਰਟੀ ਦੀ ਬਣੇ, ਪਰ ਉਸ ਨੂੰ ਇਸ ਪਾਸੇ ਧਿਆਨ ਦੇ ਕੇ ਇੰਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਅੱਡੀ ਚੋਟੀ ਦਾ ਜੋਰ ਲਗਾਉਣਾ ਪਵੇਗਾ।

(ਗੁਰਭਿੰਦਰ ਗੁਰੀ)

mworld8384@yahoo.com