ਟ੍ਰਾਂਸ ਟੈਸਮੈਨ ਸਮਝੌਤੇ ਤਹਿਤ ਸਿਡਨੀ ਤੋਂ ਉਡੀ ਪਹਿਲੀ ਫਲਾਈਟ ਪਹੁੰਚੀ ਆਕਲੈਂਡ -ਰਿਸ਼ਤੇਦਾਰਾਂ ਵੱਲੋਂ ਕੀਤਾ ਗਿਆ ਹੰਝੂਆਂ ਭਰਿਆ ਸਵਾਗਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਜਦੋਂ ਸਵੇਰੇ ਸਿਡਨੀ ਤੋਂ ਟ੍ਰਾਂਸ ਟੈਸਮੈਨ ਸਮਝੌਤੇ ਤਹਿਤ ਉਡੀ ਪਹਿਲੀ ਜੈਟਸਟਾਰ ਫਲਾਈਟ ਆਕਲੈਂਡ ਪਹੁੰਚੀ ਤਾਂ ਉਥੇ ਮੌਜੂਦ ਰਿਸ਼ਤੇਦਾਰਾਂ ਵੱਲੋਂ ਆਪਣੇ ਪਿਆਰਿਆਂ ਦਾ ਹੰਝੂਆਂ ਭਰਿਆ ਸਵਾਗਤ ਕੀਤਾ ਗਿਆ ਅਤੇ ਬੀਤੇ ਇੱਕ ਸਾਲ ਤੋਂ ਚੱਲ ਰਹੀ ਕਸ਼ਮਕਸ਼ ਦੇ ਖ਼ਾਤਮੇ ਦੀ ਖੁਸ਼ੀ, ਆਪਸ ਵਿੱਚ ਮਿਲ ਕੇ ਮਨਾਈ ਗਈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਬਾਬਤ ਖੁਸ਼ੀ ਜ਼ਾਹਿਰ ਕਰਦਿਆਂ ਆਪਣੀ ਸਟੇਟਮੈਂਟ ਜਾਰੀ ਕੀਤੀ ਅਤੇ ਆਉਣ ਵਾਲੇ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਹੁਣ ਕੁਆਰਨਟੀਨ ਮੁਕਤ ਯਾਤਰਾਵਾਂ ਦੀ ਬਹਾਲੀ ਮੁੜ ਤੋਂ ਹੋ ਗਈ ਹੈ ਅਤੇ ਵਿਛੜੇ ਪਰਿਵਾਰ ਆਪਸ ਵਿੱਚ ਮੁੜ ਤੋਂ ਮਿਲ ਰਹੇ ਹਨ।
ਦਰਅਸਲ ਅੱਜ ਤੋਂ ਟ੍ਰਾਂਸ-ਟੈਸਮਨ ਸਮਝੌਤੇ ਤਹਿਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਕਰੋਨਾ ਕਾਰਨ ਬੰਦ ਪਈਆਂ ਫਲਾਈਟਾਂ ਮੁੜ ਤੋਂ ਚਾਲੂ ਹੋ ਗਈਆਂ ਹਨ ਅਤੇ ਦੋਹਾਂ ਦੇਸ਼ਾਂ ਦੇ ਯਾਤਰੀਆਂ ਨੂੰ (ਇਸ ਵਿੱਚ ਫੋਰਨ ਯਾਤਰੀ ਵੀ ਸ਼ਾਮਿਲ ਹਨ) ਲਈ ਕੁਆਰਨਟੀਨ ਮੁਕਤ ਯਾਤਰਾਵਾਂ ਦਾ ਸਿਲਸਿਲਾ ਇੱਕ ਵਾਰੀ ਫੇਰ ਤੋਂ ਬਹਾਲ ਕਰ ਦਿੱਤਾ ਗਿਆ ਹੈ।
ਆਸਟ੍ਰੇਲੀਆ ਤੋਂ ਵਧੀਕ ਪ੍ਰਧਾਨ ਮੰਤਰੀ ਮਾਈਕਲ ਮੈਕਕੋਰਮੈਦ ਨੇ ਕਿਹਾ ਕਿ ਹੁਣ ਸਰਕਾਰ ਹੋਰ ਦੇਸ਼ਾਂ ਦੇ ਯਾਤਰੀਆਂ ਵੱਲ ਵੀ ਧਿਆਨ ਦੇਣ ਵਾਸਤੇ ਉਤਸੁਕ ਹੈ ਪਰੰਤੂ ਇਸ ਵਾਸਤੇ ਦੁਨੀਆਂ ਵਿੱਚੋਂ ਮਿਲ ਰਹੇ ਕਰੋਨਾ ਸਬੰਧੀ ਆਂਕੜਿਆਂ ਉਪਰ ਗੌਰ ਕੀਤਾ ਜਾ ਰਿਹਾ ਹੈ ਅਤੇ ਅਗਲੇ 6 ਕੁ ਮਹੀਨਿਆਂ ਅੰਦਰ ਸਥਿਤੀਆਂ ਸਪਸ਼ਟ ਹੋ ਜਾਣਗੀਆਂ।

Install Punjabi Akhbar App

Install
×