ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ -ਅਰਜ਼ੀਆਂ ਲੈਣ ਦੀ ਕਵਾਇਦ ਸ਼ੁਰੂ

ਨਿਊ ਸਾਊਥ ਵੇਲਜ਼ ਰਾਜ ਅੰਦਰ ਹਰ ਸਾਲ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੂੰ ਰਾਜ ਪੱਧਰੀ ਸਨਮਾਨ ਦੇਣ ਦੀ ਕਵਾਇਦ ਸ਼ੁਰੂ ਕੀਤੀ ਗਈ ਸੀ ਅਤੇ ਬੀਤੇ 6 ਸਾਲਾਂ ਤੋਂ ਇਸ ਕੰਮ ਨੂੰ ਪੂਰੇ ਮਾਣ ਸਨਮਾਨ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਵੀ ਜਨਤਕ ਤੌਰ ਤੇ ਸੇਵਾ ਵਿੱਚ ਆਪਣਾ ਫਰਜ਼ ਨਿਭਾਇਆ।
ਇਸੇ ਲੜੀ ਨੂੰ ਜਾਰੀ ਰੱਖਦਿਆਂ ਰਾਜ ਦੇ ਆਪਾਤਕਾਲੀਨ ਸੇਵਾਵਾਂ ਅਤੇ ਪੁਲਿਸ ਵਿਭਾਗਾਂ ਦੇ ਮੰਤਰੀ ਡੇਵਿਡ ਅੇਲੀਅਟ ਨੇ 2021 ਲਈ ਅਜਿਹੇ ਹੀ ਭਾਗੀਦਾਰ ਕਰਮਚਾਰੀਆਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ 9 ਮਈ 2021 (ਐਤਵਾਰ) ਤੱਕ ਦਿੱਤੀਆਂ ਜਾ ਸਕਦੀਆਂ ਹਨ। ਜੇਤੂ ਕਰਮਚਾਰੀਆਂ ਦੇ ਨਾਮਾਂ ਦੀ ਘੋਸ਼ਣਾ ਬੁੱਧਵਾਰ, 16 ਜੂਨ 2021 ਨੂੰ ਕਰ ਦਿੱਤੀ ਜਾਵੇਗੀ।
ਅਰਜ਼ੀਆਂ ਦੀ ਮੰਗ ਲਈ, ਅੱਗ ਬੁਝਾਊ ਕਰਮਚਾਰੀਆਂ, ਐਂਬੁਲੈਂਸ, ਆਪਾਤਕਾਲੀਨ ਸੇਵਾਵਾਂ, ਰੂਰਲ ਫਾਇਰ ਸਰਵਿਸ, ਵਲੰਟੀਅਰ ਬਚਾਉ ਐਸੋਸਿਏਸ਼ਨਾਂ, ਮੈਰੀਨ ਬਚਾਉ ਦਲ ਅਤੇ ਸਰਫਿੰਗ ਦੌਰਾਨ ਜ਼ਿੰਦਗੀਆਂ ਬਚਾਉਣ ਵਾਲੇ ਕਰਮਚਾਰੀ ਸ਼ਾਮਿਲ ਹਨ, ਤੋਂ ਗੁਜ਼ਾਰਿਸ਼ ਕੀਤੀ ਗਈ ਹੈ। ਅਤੇ ਹੁਣ ਅਜਿਹੇ ਕਰਮਚਾਰੀ ਵੀ ਇਸ ਸੂਚੀ ਵਿਚ ਸ਼ਾਮਿਲ ਹਨ ਜਿਨ੍ਹਾਂ ਨੇ ਕਿ ਫਰੰਟ ਲਾਈਨ ਉਪਰ ਰਹਿ ਕੇ ਕੰਮ ਕਰਦਿਆਂ ਕੋਵਿਡ-19 ਦੋਰਾਨ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਜਨਤਕ ਤੌਰ ਉਪਰ ਜ਼ਿੰਦਗੀਆਂ ਨੂੰ ਬਚਾਇਆ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ https://nsw.rescawards.org.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×