
(ਐਸ.ਬੀ.ਐਸ.) ਸਕੂਲ ਅੰਦਰ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਮਾਮਲੇ ਅੰਦਰ ਗੁਨਾਹਗਾਰ ਪ੍ਰਿੰਸੀਪਲ ਮਾਲਕਾ ਲੇਫਰ ਵਾਲੇ ਕੇਸ ਵਿੱਚ ਪੀੜਿਤ ਤਿੰਨ ਮਹਿਲਾਵਾਂ (ਐਲੀ ਸਾਪਰ; ਡੈਸੀ ਐਲਰਿਚ ਅਤੇ ਨਿਕੋਲ ਮੇਅਰ -ਤਿੰਨੋ ਭੈਣਾਂ) ਨੂੰ ਮੈਲਬੋਰਨ ਅਦਾਲਤ ਨੇ ਜਨਤਕ ਤੌਰ ਤੇ ਉਨ੍ਹਾਂ ਵੱਲੋਂ ਲਗਾਏ ਗਏ ਸਰੀਰਿਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਖੁੱਲ੍ਹ ਕੇ ਬੋਲਣ ਦੀ ਆਗਿਆ ਦੇ ਦਿੱਤੀ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਸਮੂਹਿਕ ਤੌਰ ਤੇ ਮੈਲਬੋਰਨ ਦੇ ਅਲਟਰਾ ਆਰਥੋਡਾਕਸ ਐਡਸ ਇਸਰਿਅਲ ਸਕੂਲ ਦੀ ਪ੍ਰਿੰਸੀਪਲ ਉਪਰ ਬੱਚਿਆਂ ਨਾਲ ਕੀਤੇ ਜਾਣ ਵਾਲੇ ਸਰੀਰਿਕ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਸਨ ਅਤੇ ਊਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਤਿੰਨੋ ਭੈਣਾਂ ਇਸ ਦੀ ਸ਼ਿਕਾਰ ਵੀ ਹਨ। ਜ਼ਿਕਰਯੋਗ ਹੈ ਕਿ ਉਕਤ ਪ੍ਰਿੰਸੀਪਲ ਉਪਰ ਘੱਟੋ ਘੱਟ 74 ਅਜਿਹੇ ਇਲਜ਼ਾਮ 2008 ਵਿੱਚ ਲਗਾਏ ਗਏ ਸਨ ਅਤੇ ਉਦੋਂ ਤੋਂ ਹੀ ਉਕਤ ਮਹਿਲਾ ਆਸਟ੍ਰੇਲੀਆ ਤੋਂ ਬਾਹਰ ਕਿਤੇ ਚਲੀ ਗਈ ਸੀ।