ਬਿਨਾਂ ਕਾਰਨ 20 ਮਰੀਜਾਂ ਬਾਰੇ 66 ਵਾਰੀ ਕੰਪਿਊਟਰ ਤੋਂ ਲਈ ਸੀ ਜਾਣਕਾਰੀ: ਨਿਊਜ਼ੀਲੈਂਡ ‘ਚ ਭਾਰਤੀ ਨਰਸ ‘ਏਲਿਜਾਬੇਥ ਰਾਜੂ’ ਦਾ ਨਾਂਅ ਟ੍ਰਿਬਿਊਨਲ ਨੇ ਜ਼ਾਹਿਰ ਕੀਤਾ

Nurse

ਨਿਊਜ਼ੀਲੈਂਡ ਦੇ ਸ਼ਹਿਰ ਪਾਲਮਰਸਟਨ ਨਾਰਥ ਵਿਖੇ ਇਕ ਭਾਰਤੀ ਨਰਸ ‘ਏਲਿਜਾਬੇਥ ਰਾਜੂ’ ਜਿਸ ਦਾ ਨਾਂਅ ਪਹਿਲਾਂ ਗੁਪਤ ਰੱਖਿਆ ਸੀ, ਨੂੰ ਅੱਜ ਹੈਲਥ ਪ੍ਰੈਕਟੀਸ਼ਨਰਜ਼ ਡਿਸਪਲਿਨਰੀ ਟ੍ਰਿਬਿਊਨਲ ਨੇ ਜ਼ਾਹਿਰ ਕਰ ਦਿੱਤਾ ਹੈ। ਇਸ ਨਰਸ ਨੇ 20 ਮਰੀਜਾਂ ਦਾ ਨਿੱਜੀ ਮੈਡੀਕਲ ਡਾਟਾ 66 ਵਾਰ ਬਿਨਾਂ ਕਾਰਨ ਵੇਖਿਆ ਸੀ। ਇਹ ਘਟਨਾ ਅਕਤੂਬਰ 2012 ਦੀ ਹੈ।  ਫੈਸਲੇ ਵਿਚ ਲਿਖਿਆ ਗਿਆ ਕਿ ਇਸ ਨੇ ਨਰਸ ਕਿੱਤੇ ਨਾਲ ਦੁਰ-ਵਿਵਹਾਰ ਕੀਤਾ ਹੈ ਤੇ ਨਰਸਿੰਗ ਦੇ ਕੰਮ ਦਾ ਅਪਮਾਨ ਕੀਤਾ ਹੈ। ਇਸ ਨਰਸ ਨੇ ਆਪਣੀ ਸਫਾਈ ਵਾਸਤੇ ਕਿਹਾ ਸੀ ਕਿ ਉਸਨੂੰ ਅਜਿਹਾ ਕਰਨ ਵਾਸਤੇ ਇਜ਼ਾਜਤ ਦਿੱਤੀ ਗਈ ਸੀ ਕਿਉਂਕਿ ਉਹ ਟ੍ਰੇਨਿੰਗ ਅਤੇ ਮੈਡੀਕਲ ਫੌਲੋਅਪ ਵਾਸਤੇ ਜਰੂਰੀ ਸੀ, ਪਰ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ। ਟ੍ਰਿਬਿਊਨਲ ਨੇ ਅਦਾਲਤ ਦੇ ਸਾਹਮਣੇ ਰਖਿਆ ਕਿ ਜਦੋਂ ਉਹ ਕਿਸੀ ਦੀ ਫਾਈਲ ਖੋਲ੍ਹ ਰਹੀ ਸੀ ਤਾਂ ਕੰਪਿਊਟਰ ਉਤੇ ਵਾਰਨਿੰਗ ਵੀ ਆਈ ਸੀ, ਪਰ ਉਸਨੇ ਉਸਨੂੰ ਅਣਡਿੱਠ ਕੀਤਾ ਸੀ। ਇਸ ਭਾਰਤੀ ਨਰਸ ਨੂੰ ਫਿਰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੋਈ ਨੌਕਰੀ ਨਾ ਮਿਲਣ ਕਰਕੇ ਅਤੇ ਉਸਦੇ ਪਤੀ ਕੋਲ ਵੀ ਕੰਮ ਥੋੜ੍ਹਾ ਸੀ ਉਹ ਆਪਣੇ ਪਰਿਵਾਰ ਸਮੇਤ 2015 ਦੇ ਸ਼ੁਰੂ ਵਿਚ ਹੀ ਇੰਡੀਆ ਚਲੇ ਗਈ। ਟ੍ਰਿਬਿਊਨਲ ਨੇ ਭਾਵੇਂ ਇਸ ਦੀ ਮਾਲੀ ਹਾਲਤ ਵੇਖਦਿਆਂ ਕੋਈ ਜ਼ੁਰਮਾਨਾ ਨਹੀਂ ਕੀਤਾ ਪਰ ਉਸਨੂੰ ਸਾਰੇ ਘਟਨਾਕ੍ਰਮ ਉਤੇ ਹੋਈ ਕਾਰਵਾਈ ਲਈ 26,400 ਡਾਲਰ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇਕਰ ਉਹ ਆ ਕੇ ਦੁਬਾਰਾ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਉਸਨੂੰ ਪ੍ਰਾਵੇਸੀ ਕਾਨੂੰਨ ਦੀ ਟ੍ਰੇਨਿੰਗ, ਵਿਸ਼ਵਾਸ਼ ਅਤੇ ਨੀਤੀ ਸ਼ਾਸ਼ਤਰ ਵੀ ਸਿੱਖਣਾ ਪਵੇਗਾ।

Install Punjabi Akhbar App

Install
×