ਕਰੋਨਾ ਦਾ ਨਵਾਂ ਕਲਸਟਰ ਮਿਲਣ ਪਿੱਛੋਂ ਮੈਲਬੋਰਨ ਵਿੱਚ ਨਵੀਆਂ ਪਾਬੰਧੀਆਂ ਦਾ ਐਲਾਨ; ਟੀਕਾਕਰਣ ਲਈ ਅੱਗੇ ਆਉਣ ਦੀ ਅਪੀਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਾਰਜਕਾਰੀ ਪ੍ਰੀਮੀਅਰ ਜੇਮਜ਼ ਮਰਲਿਨੋ ਅਤੇ ਰਾਜ ਦੇ ਸਿਹਤ ਮੰਤਰੀ ਮਾਰਟਿਨ ਫੌਲੇ ਅਤੇ ਮੁੱਖ ਸਿਹਤ ਅਧਿਕਾਰੀ ਬਰੈਟ ਸਟਨ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਮੈਲਬੋਰਨ ਅੰਦਰ ਬੀਤੇ ਕੱਲ੍ਹ ਦਰਜ ਕੀਤੇ ਗਏ ਕਰੋਨਾ ਕਲਸਟਰ ਕਾਰਨ ਕੁੱਝ ਪਾਬੰਧੀਆਂ ਮੁੜ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ ਪਰੰਤੂ ਸਕੂਲ ਖੁਲ੍ਹੇ ਰਹਿਣਗੇ ਅਤੇ ਸਥਾਨਕ ਲੋਕ ਰਿਜਨਲ ਵਿਕਟੋਰੀਆ ਵਿੱਚ ਆਵਾਗਮਨ ਵੀ ਕਰ ਸਕਦੇ ਹਨ ਪਰੰਤੂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਜਿਵੇਂ ਕਿ ਚਾਰ ਦਿਵਾਰੀ ਦੇ ਅੰਦਰ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਘਰਾਂ ਆਦਿ ਵਿੱਚ ਇੱਕ ਦਿਨ ਵਿੱਚ ਸਿਰਫ 5 ਲੋਕਾਂ ਦੇ ਹੀ ਸ਼ਿਰਕਤ ਕਰਨ ਦੀ ਇਜਾਜ਼ਤ ਹੈ।
ਉਨ੍ਹਾਂ ਲੋਕਾਂ ਨੂੰ ਕਰੋਨਾ ਦੇ ਟੀਕਾਕਰਣ ਵਾਸਤੇ ਵੀ ਜਾਗਰੂਕ ਕਰਦਿਆਂ ਕਿਹਾ ਕਿ ਅਜਿਹੇ ਲੋਕ ਜਿਨ੍ਹਾਂ ਦੀ ਵਾਰੀ ਟੀਕਾ ਲੈਣ ਦੀ ਬਣਦੀ ਹੈ, ਨੂੰ ਕਰੋਨਾ ਤੋਂ ਬਚਾਉ ਲਈ ਟੀਕਾ ਜ਼ਰੂਰ ਲੈਣਾ ਚਾਹੀਦਾ ਹੈ ਅਤੇ ਕਿਸੇ ਕਿਸਮ ਦੀ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਦੇਰੀ ਰਾਜ ਅੰਦਰ ਕਰੋਨਾ ਦੇ ਸਥਾਨਕ ਸਥਾਨਾਂਤਰਣ ਦੇ ਮਾਮਲਿਆਂ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਮਿਲੇ ਕਰੋਨਾ ਦੇ ਕਲਸਟਰ ਨੇ ਰਾਜ ਦਾ 86 ਦਿਨਾਂ ਦਾ ਕਰੋਨਾ ਮੁੱਕਤੀ ਕਾਲ ਚੱਕਰ ਤੋੜ ਦਿੱਤਾ ਹੈ।

Install Punjabi Akhbar App

Install
×