ਇਲੈਕਟਰੋ ਹੋਮਿਓ ਪੈਥੀ ਦੇ ਬਾਨੀ ਡਾ. ਕਾਉਂਟ ਸੀਜ਼ਰ ਮੈਟੀ ਦਾ 212ਵਾਂ ਜਨਮਦਿਨ ਮਨਾਇਆ

ਪੰਜਾਬ ਭਰ ਦੇ ਡਾਕਟਰਾਂ ਦੀ ਸਮਾਗਮ ‘ਚ ਸ਼ਮੂਲੀਅਤ ਸ਼ੁੱਭ ਸੰਕੇਤ: ਸੰਧਵਾਂ

ਫਰੀਦਕੋਟ :-ਕੋਟਕਪੂਰਾ-ਫਰੀਦਕੋਟ ਸੜਕ ‘ਤੇ ਸਥਿੱਤ ਬਾਬਾ ਫ਼ਰੀਦ ਕਾਲਜ ਆਫ ਨਰਸਿੰਗ ਦੇ ਆਡੀਟੋਰੀਅਮ ‘ਚ ਪੰਜਾਬ ਪੱਧਰੀ ਸਮਾਗਮ ਕਰਦਿਆਂ ਇਲੈਕਟਰੋ ਹੋਮਿਓਪੈਥੀ ਦੇ ਬਾਨੀ ਡਾ. ਕਾਉਂਟ ਸੀਜ਼ਰ ਮੈਟੀ ਦਾ 212ਵਾਂ ਜਨਮਦਿਨ ਮਨਾਇਆ ਗਿਆ। ਜਿਸ ‘ਚ ਮੁੱਖ ਮਹਿਮਾਨ ਵਜੋਂ ਕੁਲਤਾਰ ਸਿੰਘ ਸੰਧਵਾਂ ਹਲਕਾ ਵਿਧਾਇਕ ਅਤੇ ਸਮਾਗਮ ਦੀ ਪ੍ਰਧਾਨਗੀ ਈਡੀਏਪੀ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਕੀਤੀ। ਸਮਾਗਮ ਦਾ ਆਗਾਜ ਮੁੱਖ ਮਹਿਮਾਨ ਅਤੇ ਹੋਰਨਾਂ ਸ਼ਖਸ਼ੀਅਤਾਂ ਨੇ ਜੋਤੀ ਪ੍ਰਚੱਲਤ ਕਰਕੇ ਕੀਤਾ। ਉਪਰੰਤ ਸਮੂਹ ਡਾਕਟਰਾਂ ਨੇ ਡਾ. ਕਾਉਂਟ ਸੀਜ਼ਰ ਮੈਟੀ ਦੀ ਤਸਵੀਰ ਨੂੰ ਫੁੱਲ ਅਰਪਣ ਕਰਕੇ ਅਤੇ ਕੇਕ ਕੱਟ ਕੇ ਸ਼ਰਧਾਜ਼ਲੀ ਭੇਂਟ ਕੀਤੀ। ਸਟੇਜ ਸੰਚਾਲਕ ਡਾ. ਗਗਨ ਅਰੋੜਾ ਨੇ ਸਾਰਿਆਂ ਦੀ ਜਾਣ-ਪਛਾਣ ਕਰਵਾਈ। ਸਮਾਗਮ ਦੇ ਚੀਫ ਆਰਗੇਨਾਈਜ਼ਰ ਡਾ. ਪ੍ਰੀਤਮ ਸਿੰਘ ਛੋਕਰ, ਡਾ. ਦਿਲਬਾਗ ਸਿੰਘ ਜਗਰਾਓਂ, ਡਾ. ਰਜਿੰਦਰ ਸਿੰਘ ਅਜੀਤਵਾਲ ਹੋਰਾਂ ਨੇ ਸਮੁੱਚੇ ਪ੍ਰਬੰਧ ਦੀ ਅਗਵਾਈ ਕੀਤੀ। ਸਮਾਗਮ ਵਿਚ ਮੁੱਖ ਤੌਰ ‘ਤੇ ਇਲੈਕਟਰੋ ਹੋਮਿਓਪੈਥੀ ਦੀ ਮਾਨਤਾ ਇਸ ਦੇ ਲੀਗਲ ਹਾਲਾਤ, ਰਿਸਰਚ ਅਤੇ ਦਵਾਈਆਂ ਦੇ ਪ੍ਰੋਡਕਸ਼ਨ ਵਿਸ਼ਿਆਂ ‘ਤੇ ਵੱਖ ਵੱਖ ਡਾਕਟਰਾਂ ਨੇ ਵਿਸਥਾਰ ‘ਚ ਚਰਚਾ ਕੀਤੀ। ਪ੍ਰਧਾਨਗੀ ਨਿਭਾ ਰਹੇ ਡਾ. ਮਨਜੀਤ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਵਧਾਈ ਦਿੱਤੀ ਅਤੇ ਇਲੈਕਟਰੋ ਹੋਮਿਓਪੈਥੀ ਦੀ ਬਿਹਤਰੀ ਦੀ ਕਾਮਨਾ ਕੀਤੀ। ਮੁੱਖ ਮਹਿਮਾਨ ਕੁਲਤਾਰ ਸਿਘ ਸੰਧਵਾਂ ਨੇ ਸੰਬੋਧਨ ਕਰਦਿਆਂ ਇਲੈਕਟਰੋ ਹੋਮਿਓਪੈਥੀ ਦੇ ਚੰਗੇ ਭਵਿੱਖ ਅਤੇ ਇਸ ਦੀ ਮਾਨਤਾ ਲਈ ਦਿੱਲੀ ‘ਚ ਆਪਣੀ ਸਰਕਾਰ ਨੂੰ ਸਿਫਾਰਿਸ਼ ਕਰਨ ਅਤੇ ਵਿਧਾਨ ਸਭਾ ‘ਚ ਇਸ ਦੀ ਬਿਹਤਰੀ ਤੇ ਮਾਨਤਾ ਸਬੰਧੀ ਭਰੋਸਾ ਦਿੰਦੇ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ। ਡਾ. ਪੀ.ਐੱਸ ਛੋਕਰ ਨੇ ਅੰਤ ‘ਚ ਦੂਰੋਂ ਨੇੜੇ ਆਏ ਡਾਕਟਰਾਂ ਦਾ ਧੰਨਵਾਦ ਕਰਦਿਆਂ ਵਧਾਈ ਦਿੰਦਿਆਂ ਇਸ ਦੀ ਮਾਨਤਾ ਲਈ ਉੱਚ ਪੱਧਰ ‘ਤੇ ਹੋ ਰਹੀਆਂ ਕੋਸ਼ਿਸ਼ਾਂ ਸਰਕਾਰ ਦਾ ਪੈਥੀ ਬਾਰੇ ਦ੍ਰਿਸ਼ਟੀਕੋਣ, ਇਲਾਜ ਪ੍ਰਣਾਲੀ ‘ਚ ਹੋ ਰਹੀਆਂ ਨਵੀਆਂ ਖੋਜਾਂ, ਨਵਾਂ ਲਿਟਰੇਚਰ, ਫਾਰਮੈਸਿਜ ‘ਚ ਬਣਨ ਵਾਲੀਆਂ ਉੱਚ ਕੋਟੀ ਦੀਆਂ ਦਵਾਈਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਹਨਾਂ ਦੱਸਿਆ ਕਿ ਇਲੈਕਟਰੋ ਹੋਮਿਓਪੈਥੀ ਦੀ ਮਾਨਤਾ ਲਈ ਪੂਰੇ ਹਿੰਦੁਸਤਾਨ ਦੀ ਇਲੈਕਟਰੋ ਹੋਮਿਓਪੈਥੀ ਜਥੇਬੰਦੀਆਂ ਵਲੋਂ ਪ੍ਰੋਪੋਜਨ ਅਤੇ ਲੋਹੜੀ ਦੀ ਸਮੱਗਰੀ ਆਈਡੀਸੀ (ਇੰਟਰਨਲ ਡਿਪਾਰਟਮੈਂਟਲ ਕਮੇਟੀ) ਫੈਮਿਲੀ ਐਂਡ ਹੈਲਥ ਵੈਲਫੇਅਰ ਮਿਨਿਸਟਰੀ ਆਫ ਇੰਡੀਆ ਨੂੰ ਕਈ ਦੌਰ ਤੋਂ ਚੱਲੀ ਮੀਟਿੰਗ ‘ਚ ਦਿੱਤਾ ਜਾ ਚੁੱਕਾ ਹੈ, ਜਿਸ ਰਹਿਣ ਉੱਚ ਪੱਧਰ ‘ਤੇ ਇਲੈਕਟਰੋ ਹੋਮਿਓ ਪੈਥੀ ਦੀ ਮਾਨਤਾ ਦੇ ਸੰਬੰਧ ‘ਚ ਸਰਕਾਰ ਦ੍ਰਿਸ਼ਟੀਕੋਣ ਕਾਫੀ ਹੱਦ ਤੱਕ ਇਸਦੇ ਹੱਕ ‘ਚ ਜਾਪਦਾ ਹੈ। ਸਮਾਗਮ ਦੇ ਅੰਤ ਵਿਚ ਸਮੂਹ ਇਲੈਕਟਰੋ ਹੋਮਿਓ ਪੈਥ ਡਾਕਟਰਾਂ ਨੂੰ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਅੰਤ ਵਿਚ ਦੂਰੋਂ ਨੇੜੇ ਆਏ ਡਾਕਟਰਾਂ ਅਤੇ ਮਹਿਮਾਨਾਂ ਨੂੰ ਲੰਚ ਦੇ ਕੇ ਸਮਾਗਮ ਦਾ ਅੰਤ ਸੁਖੇਂਵੇ ਮਹੌਲ ਵਿਚ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਕੇ ਹੋਇਆ। ਇਸ ਸਮਾਗਮ ਵਿਚ ਡਾ. ਜਸਵਿੰਦਰ ਸਿੰਘ ਕੋਕਰੀ, ਡਾ. ਜਸਵੰਤ ਸਿੰਘ ਜਲੰਧਰ, ਡਾ. ਗਿਆਨ ਸਿੰਘ ਪਟਿਆਲਾ, ਡਾ. ਤਜਿੰਦਰ ਸਿੰਘ ਸਮਾਧ ਭਾਈ, ਡਾ. ਲਖਵਿੰਦਰ ਪਾਲ ਫਿਰੋਜਪੁਰ, ਡਾ. ਰਣਜੀਤ ਸਿੰਘ ਪੰਨੂੰ, ਡਾ. ਪਾਲ ਸਿੰਘ ਜੀਰਾ, ਡਾ. ਰਜਿੰਦਰ ਸਿੰਘ ਬਧਾਨੀ, ਡਾ. ਰੇਸ਼ਮ, ਡਾ. ਜਤਿੰਦਰ ਸਿੰਘ, ਡਾ. ਅਵਤਾਰ ਨਕੋਦਰ, ਡਾ. ਰਮੇਸ਼ ਚੰਦਰ, ਡਾ. ਭੁਪਿੰਦਰ ਸਿੰਘ, ਡਾ. ਤੇਜਵੰਤ ਕੌਰ, ਡਾ. ਪ੍ਰਿੰਸੀ ਅਰੋੜਾ ਸਮੇਤ ਸਮੁਚੇ ਮੈਂਬਰ ਹਾਜਰ ਸਨ।

Install Punjabi Akhbar App

Install
×