ਆਸਟ੍ਰੇਲੀਅਨ ਫੈਡਰੇਸ਼ਨ ਚੋਣਾਂ 2 ਜੁਲਾਈ ਨੂੰ ਹੋਣ ਜਾ ਰਹੀਆਂ ਅਤੇ ਵੱਖ-ਵੱਖ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਰਿਫ਼ਿਊਜੀਆਂ, ਪ੍ਰਵਾਸੀਆਂ ਤੇ ਵਾਤਾਵਰਨ ਲਈ ਚਿੰਤਤ ਗਰੀਨਸ ਪਾਰਟੀ ਵੱਲੋਂ ਇਨਾਲਾ ਵਿਖੇ ਚੋਣ ਰੈਲੀ ਕੀਤੀ ਗਈ | ਪੰਜਾਬੀ ਭਾਈਚਾਰੇ ਨਾਲ ਸਬੰਧਿਤ ਨਵਦੀਪ ਤੇ ਡਾ: ਵਰਿੰਦਰਜੀਤ ਸਿੰਘ ਸਾਥੀਆਂ ਸਮੇਤ ਹਿੱਸਾ ਲਿਆ | ਇਸ ਮੌਕੇ ਔਕਸਲੀ ਹਲਕੇ ਤੋਂ ਗਰੀਨਸ ਪਾਰਟੀ ਦੇ ਉਮੀਦਵਾਰ ਸਟੀਵਨ ਨੇ ਵਿਸ਼ੇਸ਼ ਰੂਪ ‘ਚ ਹਿੱਸਾ ਲੈਂਦੇ ਹੋਏ ਆਪਣੀ ਪਾਰਟੀਆਂ ਦੀਆਂ ਨੀਤੀਆਂ ਦੀ ਚਰਚਾ ਕਰਦੇ ਹੋਏ ਸ਼ਰਨਾਰਥੀਆਂ ਦੇ ਹੱਕਾਂ ਦੀ ਗੱਲ ਕੀਤੀ | ਗਰੀਨਸ ਪਾਰਟੀ ਦੇ ਸੈਨੇਟ ਉਮੀਦਵਾਰ ਐਨਡਰੀਊ ਬਾਰਟਲੈਟ ਨੇ ਆਸਟਰੇਲੀਆ ਸਰਕਾਰ ਦਾ ਇਸ ਗੱਲ ਦਾ ਸਖਤ ਵਿਰੋਧ ਕੀਤਾ ਕਿ ਸਰਕਾਰ ਨੇ ਆਸਟ੍ਰੇਲੀਅਨ ਤੱਟ ਤੱਕ ਪੁੱਜੇ ਸ਼ਰਨਾਰਥੀਆਂ ਨੂੰ ਅਣਮਿੱਥੇ ਸਮੇਂ ਲਈ ਜੋ ਟਾਪੂਆਂ ਉੱਤੇ ਬੰਦੀ ਬਣਾ ਕੇ ਰੱ ਖਿਆ ਗਿਆ | ਉਨ੍ਹਾਂ ਦੀ ਪਾਰਟੀ ਨੂੰ ਪ੍ਰਤੀਨਿਧਤਾ ਮਿਲਣ ‘ਤੇ ਉਹ ਬੰਦੀਆਂ ਨੂੰ ਰਿਹਾਅ ਕਰੇਗੀ, ਪ੍ਰਵਾਸੀ ਪਰਿਵਾਰਾਂ ਨੂੰ ਮਿਲਾਉਣ ਵਾਲੇ ਵੀਜ਼ਿਆਂ ਨੂੰ ਵਧਾਏਗੀ |
ਹਰਪ੍ਰੀਤ ਸਿੰਘ ਕੋਹਲੀ
harpreetsinghkohli73