ਚੋਣ ਕਮਿਸ਼ਨ ਵੱਲੋਂ ਭਾਰਤ ‘ਚ ਅੱਜ ਤੋਂ ਹੀ ਕੋਡ ਆਫ ਕੰਡਕਟ ਲਾਗੂ

lok_sabha_elections_schedule_10_03_2019
ਅੱਜ ਦਿੱਲੀ ‘ਚ ਚੋਣ ਕਮਿਸ਼ਨ ਵੱਲੋਂ ਭਾਰਤ ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 2019 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 11 ਅਪ੍ਰੈਲ 2019  ਤੋਂ ਹੋਣਗੀਆਂ ਚੋਣਾਂ। ਅੱਜ 10 ਮਾਰਚ ਤੋਂ ਹੀ ਕੋਡ ਆਫ ਕੰਡਕਟ ਲਾਗੂ ਹੋ ਗਿਆ ਹੈ।  ਕੁੱਲ 7 ਫੇਸਾਂ ‘ਚ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਚੰਡੀਗੜ੍ਹ, ਪੰਜਾਬ ਤੇ ਹਿਮਾਚਲ ‘ਚ 19 ਮਈ ਨੂੰ ਪੈਣਗੀਆਂ ਵੋਟਾਂ। ਹਰਿਆਣਾ ‘ਚ 12 ਮਈ ਨੂੰ ਹੋਵੇਗੀ ਵੋਟਿੰਗ।
– ਲੋਕ ਸਭਾ ਚੋਣਾਂ ਦੇ ਪਹਿਲੇ ਦੌਰ ਦੀਆਂ ਚੋਣਾਂ 11 ਅਪ੍ਰੈਲ ਨੂੰ ਪੈਣਗੀਆਂ। 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ‘ਤੇ ਲੋਕ ਵੋਟਾਂ ਪਾਉਣਗੇ।
– ਦੂਜੇ ਦੌਰ ਦੀਆਂ 18 ਅਪ੍ਰੈਲ ਨੂੰ 13 ਸੂਬਿਆਂ ‘ਚ 97 ਸੀਟਾਂ ‘ਤੇ ਵੋਟਾਂ ਪੈਣਗੀਆਂ।
– ਤੀਜੇ ਦੌਰ ਲਈ 23 ਅਪ੍ਰੈਲ ਨੂੰ 14 ਸੂਬਿਆਂ ਦੀਆਂ 115 ਸੀਟਾਂ ਲਈ ਵੋਟਾਂ ਪੈਣਗੀਆਂ।
– ਚੌਥੇ ਦੌਰ ਲਈ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ ‘ਤੇ ਪੈਣਗੀਆਂ ਵੋਟਾਂ
– ਪੰਜਵੇਂ ਦੌਰ ਲਈ 6 ਮਈ ਨੂੰ 7 ਸੂਬਿਆਂ ਦੀਆਂ 51 ਲੋਕ ਸਭਾ ਸੀਟਾਂ ‘ਤੇ ਪੈਣਗੀਆਂ ਵੋਟਾਂ
– ਛੇਵੇਂ ਦੌਰ ‘ਚ 12 ਮਈ ਨੂੰ 7 ਸੂਬਿਆਂ ‘ਚ 51 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ।
– ਸੱਤਵੇਂ ਦੌਰ ਦੀਆਂ 19 ਮਈ ਨੂੰ 8 ਸੂਬਿਆਂ ਦੀਆਂ 59 ਸੀਟਾਂ ‘ਤੇ ਵੋਟਾਂ ਪੈਣਗੀਆਂ।

Welcome to Punjabi Akhbar

Install Punjabi Akhbar
×