ਲਿਬਰਲ ਪਾਰਟੀ ਦੀ ਸਾਲ 1949 ਤੋਂ ਹਮੇਸ਼ਾ ਸੁਰੱਖਿਅਤ ਰਹੀ ਸਿਡਨੀ ਦੇ ਉਤਰੀ ਖੇਤਰ (ਮੈਕਲਰ) ਦੀ ਸੀਟ ਜਿਸ ਉਪਰ ਹੁਣ ਸਾਲ 2016 ਤੋਂ ਜੈਸਨ ਫੈਲਿੰਸਕੀ ਬਿਰਾਜਮਾਨ ਹਨ, ਪਾਰਟੀ ਲਈ ਖਤਰਾ ਬਣਦੀ ਦਿਖਾਈ ਦੇ ਰਹੀ ਹੈ।
ਇੱਕ ਤਾਜ਼ਾ ਸਰਵੇਖਣ ਮੁਤਾਬਿਕ, ਉਕਤ ਸੀਟ ਉਪਰ ਹੁਣ ਆਜ਼ਾਦ ਉਮੀਦਵਾਰ ਸੋਫੀ ਸਕੈਂਪਸ ਦੀ ਕਾਂਟੇਦਾਰ ਟੱਕਰ ਦਿਖਾਈ ਦੇ ਰਹੀ ਹੈ ਅਤੇ ਨਤੀਜੇ ਕੁੱਝ ਵੀ ਹੋ ਸਕਦੇ ਹਨ।
ਯੂ-ਕੋਮਜ਼ ਦੁਆਰਾ ਕੀਤੇ ਗਏ ਸਰਵੇਖਣ ਵਿੱਚ ਦਰਸਾਇਆ ਗਿਆ ਹੈ ਕਿ ਸੋਫੀ ਦੀ ਚੋਣ ਮੁਹਿੰਮ ਬਹੁਤ ਜ਼ਿਆਦਾ ਰੰਗ ਲਾ ਰਹੀ ਹੈ ਅਤੇ ਉਨ੍ਹਾਂ ਨੂੰ ਮਿਲੇ 31 ਅੰਕ ਦਰਸਾਉਂਦੇ ਹਨ ਕਿ ਉਹ ਮੌਜੂਦਾ ਐਮ.ਪੀ. (ਜੈਸਨ ਫੈਲਿੰਸਕੀ) ਤੋਂ ਮਹਿਜ਼ ਇੱਕ ਨੰਬਰ ਹੀ ਪਿੱਛੇ ਹਨ।
ਇਸ ਤੋਂ ਇਲਾਵਾ ਲੇਬਰ ਪਾਰਟੀ ਨੂੰ 15 ਅੰਕ ਮਿਲ ਰਹੇ ਹਨ ਜਦੋਂ ਕਿ ਗ੍ਰੀਨਜ਼ 9 ਅੰਕਾਂ ਨਾਲ ਸਭ ਤੋਂ ਪਿੱਛੇ ਹੈ।
ਸੋਫੀ ਜੋ ਕਿ ਪੇਸ਼ੇ ਵੱਜੋਂ ਇੱਕ ਜੀ.ਪੀ. ਹਨ ਅਤੇ 1992 ਦੇ ਓਲੰਪਿਅਨ ਐਥਲੀਟ ਵੀ ਹਨ, ਨੇ ਇਸ ਵਾਰੀ ਚੋਣ ਮੁਹਿੰਮ ਚਲਾਈ ਹੋਈ ਹੈ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਵਾਤਾਵਰਣ ਸਬੰਧੀ ਕਾਰਜਕਾਰਨੀਆਂ ਉਪਰ ਹੈ।