ਪੂਰੀ ਤਰ੍ਹਾਂ ਚੋਣ ਪ੍ਰਚਾਰ ਵਿੱਚ ਰੰਗੇ ਆਸਟ੍ਰੇਲੀਆ ਵਿੱਚ ਦਿਨ ਪ੍ਰਤੀ ਦਿਨ ਬਦਲਦੇ ਰੰਗ ਵੀ ਦਿਖਾਈ ਦੇ ਰਹੇ ਹਨ। ਐਂਥਨੀ ਐਲਬਨੀਜ਼ ਜੋ ਕਿ ਵਿਰੋਧੀ ਧਿਰ ਦੇ ਨੇਤਾ ਵੀ ਹਨ, ਨੇ ਬੀਤੇ ਜਨਵਰੀ ਦੇ ਮਹੀਨੇ ਵਿੱਚ ਬਿਆਨ ਦਿੱਤਾ ਸੀ ਕਿ ਰੈਪਿਡ ਐਂਟੀਜਨ ਟੈਸਟ ਸਾਰਿਆਂ ਵਾਸਤੇ ‘ਮੁਫ਼ਤ’ ਹੋਣੇ ਚਾਹੀਦੇ ਹਨ ਅਤੇ ਹੁਣ ਉਨ੍ਹਾਂ ਨੇ ਇਸਤੋਂ ਆਪਣੇ ਹੱਥ ਪਿੱਛੇ ਖਿੱਚਦਿਆਂ ਕਿਹਾ ਹੈ ਕਿ ਉਸ ਸਮੇਂ ਇਸ ਦੀ ਜ਼ਰੂਰਤ ਸੀ ਅਤੇ ਕਰੋਨਾ ਦੇ ਓਮੀਕਰੋਨ ਦੀ ਮਾਰ ਝੇਲ ਰਹੇ ਆਸਟ੍ਰੇਲੀਆਈਆਂ ਵਾਸਤੇ ਇਹ ਟੈਸਟ ਮੁਫ਼ਤ ਕਰਨ ਦੀ ਮੰਗ ਉਨ੍ਹਾਂ ਵੱਲੋਂ ਰੱਖੀ ਗਈ ਸੀ। ਪਰੰਤੂ ਹੁਣ ਸਥਿਤੀਆਂ ਬਦਲ ਗਈਆਂ ਹਨ ਅਤੇ ਹੁਣ ਇਹ ਟੈਸਟ ਮੁਫ਼ਤ ਨਹੀਂ ਕੀਤੇ ਜਾ ਸਕਦੇ।
ਇਸ ਦੇ ਨਾਲ ਹੀ ਲੇਬਰ ਪਾਰਟੀ ਦੇ ਫਰੰਟ ਬੈਂਚਰ ਬਿਲ ਸ਼ੋਰਟਨ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਅਤੇ ਉਹ ਆਈਸੋਲੇਸ਼ਨ ਵਿੱਚ ਚਲੇ ਗਏ ਹਨ।