ਮਾਉਰੀ ਮੈਂਬਰ ਪਾਰਲੀਮੈਂਟ ਨੂੰ ਟਾਈ ਨਾ ਪਾਉਣ ਤੇ ਲਗਾਈ ਗਈ ਫਟਕਾਰ ਦੀ ਰਾਜਨ ਜ਼ੈਡ ਨੇ ਕੀਤੀ ਨਿੰਦਾ

(ਮੈਂਬਰ ਪਾਰਲੀਮੈਂਟ ਰਾਵੀਰੀ ਵੈਤੀਤੀ)

ਨਿਊਜ਼ਲੈਂਡ ਪਾਰਲੀਮੈਂਟ ਵੱਲੋਂ ਇੱਕ ਬਹੁਤ ਹੀ ਅਜੀਬ ਵਾਕਿਆ ਦੌਰਾਨ ਇੱਕ ਮਾਊਰੀ ਕਬੀਲੇ ਨਾਲ ਸਬੰਧਤ ਅਤੇ ਜਨਤਕ ਤੌਰ ਤੇ ਚੁਣੇ ਗਏ ਮੈਂਬਰ ਪਾਰਲੀਮੈਂਟ ਰਾਵੀਰੀ ਵੈਤੀਤੀ ਨੂੰ ‘ਟਾਈ ਨਾ ਪਹਿਨਣ’ ਤੇ ਲਗਾਈ ਗਈ ਫਟਕਾਰ ਅਤੇ ਉਸਨੂੰ ਪਾਰਲੀਮੈਂਟ ਵਿੱਚੋਂ ਬਾਹਰ ਕੱਢਣ ਲਈ ਹਿੰਦੂ ਨੇਤਾ ਰਾਜਨ ਜੈਡ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਜੈਡ ਨੇ ਕਿਹਾ ਕਿ ਕਿ ਯੂਰੋਪ ਦਾ ਡਰੈਸ ਕੋਡ ਹੈ ਜਿਹੜਾ ਕਿ ਨਿਊਜ਼ੀਲੈਂਡ ਦੇ ਮੂਲ ਨਿਵਾਸੀਆਂ ਉਪਰ ਜ਼ਬਰ ਦਸਤੀ ਥੋਪਿਆ ਗਿਆ ਹੈ ਅਤੇ ਉਨ੍ਹਾਂ ਨੇ ਇੱਕ ਤਾਂ ਇੱਥੇ ਦੇ ਮੂਲ ਨਿਵਾਸੀਆਂ ਉਪਰ ਜ਼ਬਰ-ਦਸਤੀ ਕਬਜ਼ਾ ਕੀਤਾ ਹੋਇਆ ਹੈ ਅਤੇ ਫੇਰ ਉਨ੍ਹਾਂ ਨੂੰ ਕੱਪੜੇ ਵੀ ਉਨ੍ਹਾਂ ਦੀ ਸਹੂਲਤ ਦੇ ਮੁਤਾਬਿਕ ਨਹੀਂ ਪਹਿਨਣ ਦਿੰਦੇ -ਇਹ ਸਮੁੱਚੇ ਤੌਰ ਤੇ ਅਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਦਾ ਕਾਰਨ ਬਣਦਾ ਹੈ ਅਤੇ ਅਸੀਂ ਇਸ ਦੀ ਨਿਖੇਧੀ ਕਰਦੇ ਵੀ ਹਾਂ। ਰਾਜਨ ਜੈਡ ਨੇ ਨਿਊਜ਼ੀਲੈਂਡ ਦੇ ਗਵਰਨਰ ਜਨਰਲ ਪੈਟਸੀ ਰੈਡੀ, ਪਾਰਲੀਮਾਨੀ ਸਪੀਕਰ ਟ੍ਰੈਵਰ ਮਾਲਾਰਡ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਵਧੀਕ ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ, ਹਾਊਸ ਦੇ ਲੀਡਰ ਕ੍ਰਿਸ ਹਿਪਕਿਨਜ਼ ਆਦਿ ਕੋਲੋਂ ਮੰਗ ਕੀਤੀ ਹੈ ਕਿ ਉਹ ਫੌਰਨ ਅਜਿਹੀ ਗਲਤੀ ਲਈ ਆਪਣੀ ਜ਼ਿੰਮੇਵਾਰੀ ਲੈਣ ਅਤੇ ਜਨਤਕ ਤੌਰ ਤੇ ਮੁਆਫੀ ਵੀ ਮੰਗਣ ਅਤੇ ਨਾਲ ਹੀ ਇਹ ਵੀ ਸਪਸ਼ਟ ਤੌਰ ਤੇ ਕਹਿਣ ਕਿ ਅਜਿਹੀ ਗਲਤੀ ਦੋਬਾਰਾ ਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਿਊਜ਼ੀਲੈਂਡ ਦੀ ਪਾਰਲੀਮੈਂਟ ਮਹਿਜ਼ ਇੱਕ ਕੱਪੜੇ ਦੇ ਟੁਕੜੇ ਵਾਸਤੇ ਇੱਕ ਚੁਣਿੰਦਾ ਮੈਂਬਰ ਪਾਰਲੀਮੈਂਟ ਦੀ ਬੇਇਜ਼ਤੀ ਕਰ ਦਿੰਦੀ ਹੈ ਤਾਂ ਇਸ ਦੇ ਖ਼ਿਲਾਫ਼ ਹੁਣ ਉਹ ਅਤੇ ਉਨ੍ਹਾਂ ਦੀ ਸਮੁੱਚੀ ਜੱਥੇਬੰਦੀ ਹੀ ਲਾਮਬੰਦ ਹੋ ਰਹੀ ਹੈ ਅਤੇ ਸਰਕਾਰ ਨੂੰ ਇਸ ਬਾਬਤ ਝੁਕਣ ਲਈ ਮਜਬੂਰ ਕਰ ਦੇਵੇਗੀ।

Install Punjabi Akhbar App

Install
×