10 ਵਿਚੋਂ 8 ਆਸਟ੍ਰੇਲੀਆਈ ਕਹਿੰਦੇ ਹਨ ਕਿ ਕੋਲੇ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ ਹੀ ਬੁਸ਼ਫਾਇਰ ਦਾ ਅਸਲ ਕਾਰਨ ਹਨ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇਸ ਮੌਜੂਦਾ ਚਲ ਰਹੇ ਕਰਨਾ ਕਾਲ ਦੌਰਾਨ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਜ਼ਿਆਦਾ ਤਰ ਆਸਟ੍ਰੇਲੀਆਈ ਸੋਚਦੇ ਅਤੇ ਸਮਝਦੇ ਵੀ ਹਨ ਕਿ ਕੁਦਰਤੀ ਈਂਧਣਾਂ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ ਹੀ ਅਸਲ ਵਿਚ ਦੇਸ਼ ਵਿੱਚ ਹਰ ਸਾਲ ਲੱਗਦੀ ਬੁਸ਼ਫਾਇਰ ਦਾ ਕਾਰਨ ਹਨ ਅਤੇ ਸਮਾਂ ਇਹੋ ਹੈ ਕਿ ਜਿੰਨੀ ਛੇਤੀ ਹੋ ਸਕੇ ਇਨ੍ਹਾਂ ਤੋਂ ਨਿਜਾਤ ਪਾਈ ਜਾਵੇ ਅਤੇ ਹਰ ਸਾਲ ਪੈਂਦੀ ਇਸ ਜੰਗਲੀ ਅੱਗ ਦੀ ਮਾਰ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾਵੇ। ਇੱਕ ਸਰਵੇਖਣ ਮੁਤਾਬਿਕ 10 ਵਿਚੋਂ 8 ਲੋਕਾਂ ਨੇ ਇਸ ਬਾਬਤ ਗਹਿਰੀ ਚਿੰਤਾ ਜਤਾਈ ਹੈ ਅਤੇ ਸਰਕਾਰਾਂ ਨੂੰ ਇਸ ਵਾਸਤੇ ਸਹੀ ਫੈਸਲੇ ਲੈਣ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆ ਇੰਸਟੀਚਿਊਟ ਵੱਲੋਂ ਹੋਏ ਇਸ ਸਰਵੇਖਣ ਦੌਰਾਨ 2000 ਵੋਟਰਾਂ ਵਿਚੋਂ 83% ਤਾਂ ਇਹੋ ਚਾਹੁੰਦੇ ਹਨ ਕਿ ਕੋਲ-ਸਟੇਸ਼ਨਾਂ ਨੂੰ ਹੁਣ ਵਿਦਾ ਕੀਤਾ ਜਾਵੇ ਅਤੇ 82% ਮੰਨਦੇ ਹਨ ਕਿ ਇਯ ਨਾਲ ਹਾਲੇ ਹੋਰ ਵੀ ਅੱਗਾਂ ਲੱਗਣਗੀਆਂ ਅਤੇ ਹੋਰ ਜਾਨੀ ਅਤੇ ਮਾਲੀ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ 2019 ਵਿਚ ਹੋਏ ਅਜਿਹੇ ਹੀ ਸਰਵੇਖਣ ਵਿੱਚ ਇਹ ਆਂਕੜਾ 76% ਦਾ ਸੀ। ਅਦਾਰੇ ਦੇ ਡਾਇਰੈਕਟਰ ਰਿਚੀ ਮਰਜ਼ੀਆਨ ਨੇ ਕਿਹਾ ਕਿ ਬੇਸ਼ੱਕ ਲੋਕ ਹਾਲ ਦੀ ਘੜੀ ਕਰੋਨਾ ਦੀ ਮਾਰ ਹੇਠਾਂ ਹਨ ਪਰੰਤੂ ਜ਼ਿਆਦਾਤਰ ਲੋਕ ਹਾਲੇ ਵੀ ਵਾਤਾਵਰਣ ਦੇ ਬਦਲ ਅਤੇ ਬੁਸ਼ਫਾਇਰ ਕਾਰਨ ਚਿੰਤਿਤ ਹਨ ਅਤੇ ਚਾਹੁੰਦੇ ਹਨ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਬਾਰੇ ਵਿੱਚ ਫੈਸਲਾ ਲਵੇ। ਜ਼ਿਕਰਯੋਗ ਇਹ ਵੀ ਹੈ ਕਿ ਬ੍ਰਿਟੇਨ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀਆਂ ਦੀ ਬੀਤੀ ਰਾਤ ਫੋਨ ਕਾਲ ਵੀ ਹੋਈ ਹੈ ਅਤੇ ਇਸ ਵਿੱਚ ਜ਼ੀਰੋ ਅਮਿਸ਼ਨ ਦੇ 2050 ਦੇ ਟੀਚੇ ਬਾਰੇ ਸ੍ਰੀ ਜੋਨਸਨ ਵੱਲੋਂ ਗੱਲ ਕੀਤੀ ਗਈ ਹੈ ਪਰੰਤੂ ਸ੍ਰੀ ਸਕਾਟ ਮੋਰਿਸਨ ਵੱਲੋਂ ਹਾਲ ਦੀ ਘੜੀ ਇਸ ਬਾਬਤ ਕੋਈ ਫੈਸਲਾ ਨਹੀਂ ਲਿਆ ਗਿਆ।

Install Punjabi Akhbar App

Install
×