ਅੱਜ ਲੰਡਨ ਤੋਂ ਡਾਰਵਿਨ ਆ ਰਹੀ ਫਲਾਈਟ ਵਿੱਚ 8 ਬੱਚੇ ਵੀ ਸ਼ਾਮਿਲ

(ਦ ਏਜ ਮੁਤਾਬਿਕ) ਲੰਡਨ ਤੋਂ ਚਲ ਕੇ, ਅੱਜ ਡਾਰਵਿਨ ਦੇ ਏਅਰਪੋਰਟ ਉਪਰ ਲੈਂਡ ਕਰਨ ਜਾ ਰਹੀ ਫਲਾਇਟ ਜਿਸ ਵਿੱਚ ਕਿ ਬਾਹਰੀ ਦੇਸ਼ਾਂ ਵਿੱਚ ਕਰੋਨਾ ਕਾਰਨ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਦੀ ਵਾਪਸੀ ਹੋ ਰਹੀ ਹੈ, ਵਿੱਚ ਅੱਠ ਛੋਟੇ ਬੱਚੇ ਵੀ ਸ਼ਾਮਿਲ ਹਨ ਅਤੇ ਇਹ ਫਲਾਈਟ ਫੈਲਰਲ ਸਰਕਾਰ ਦੀ ਉਸ ਸਕੀਮ ਦਾ ਹਿੱਸਾ ਹੈ ਜਿਸ ਦੇ ਤਹਿਤ ਕਰੋਨਾ ਕਾਰਨ ਬਾਹਰਲੇ ਦੇਸ਼ਾਂ ਵਿੱਚ ਫਸੇ ਆਸਟ੍ਰੇਲੀਆਈਆਂ ਨੂੰ ਵਾਪਿਸ ਲਿਆ ਕੇ 14 ਦਿਨਾਂ ਲਈ ਕੁਆਰਨਟੀਨ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਵਿੱਚ ਵਾਪਿਸ ਭੇਜਿਆ ਜਾਂਦਾ ਹੈ। ਉਕਤ ਪ੍ਰੋਗਰਾਮ ਤਹਿਤ, ਹੋਵਰਡ ਸਪਰਿੰਗਜ਼ ਦੀ ਸਾਬਕਾ ਮਾਈਨਿੰਗ ਸਾਈਟ ਉਪਰ ਰੱਖੇ ਜਾ ਰਹੇ ਅਜਿਹੇ 500 ਯਾਤਰੀ ਇੱਥੇ ਹਰ ਹਫਤੇ ਕੁਆਰਨਟੀਨ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਰਵਾਨਗੀ ਪਉਣਗੇ। ਯਾਤਰੀਆਂ ਵਾਸਤੇ ਇਹ ਜ਼ਰੂਰੀ ਹਦਾਇਤ ਵੀ ਜਾਰੀ ਕੀਤੀ ਗਈ ਹੈ ਕਿ ਜਦੋਂ ਉਹ ਕਿਸੇ ਦੂਸਰੇ ਦੇਸ਼ ਤੋਂ ਇੱਥੇ ਦੀ ਫਲਾਈਟ ਫੜਦੇ ਹਨ ਤਾਂ ਉਨ੍ਹਾਂ ਦਾ ਕਰੋਨਾ ਟੈਸਟ ‘ਨੇਗੇਟਿਵ’ ਹੋਣਾ ਵੀ ਲਾਜ਼ਮੀ ਹੈ। ਫੋਰਨ ਮਨਿਸਟਰ ਮੈਰਿਸ ਪਾਈਨ ਨੇ ਕਿਹਾ ਕਿ ਸਰਕਾਰ ਨੇ ਵੈਸੇ ਤਾਂ ਅਜਿਹੇ ਯਾਤਰੀਆਂ ਨੂੰ ਮਾਰਚ ਤੋਂ ਹੀ ਅਪੀਲ ਕੀਤੀ ਹੋਈ ਹੈ ਕਿ ਉਹ ਆਪਣੇ ਘਰਾਂ ਨੂੰ ਵਾਪਿਸ ਆ ਸਕਦੇ ਹਨ ਪਰੰਤੂ ਹਾਲੇ ਵੀ ਬਹੁਤ ਘੱਟ ਹੀ ਲੋਕ ਵਾਪਿਸ ਆ ਰਹੇ ਹਨ। ਇਸ ਪਿੱਛੇ ਕਈ ਤਰ੍ਹਾਂ ਦੇ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿ ਕਿਸੇ ਦੀ ਘਰੇਲੂ ਮਜਬੂਰੀ, ਵਿਤੀ ਸੰਕਟ, ਮੈਡੀਕਲ ਸਕਿਤੀ, ਪਰਵਾਰਕ ਜਾਂ ਕੰਮ-ਧੰਦੇ ਦੀ ਕੋਈ ਮਜਬੂਰੀ ਆਦਿ। ਇਸ ਤੋਂ ਇਲਾਵਾ ਅਜਿਹੀਆਂ 8 ਹੋਰ ਫਲਾਈਟਾਂ ਹਨ ਜਿਨ੍ਹਾਂ ਵਿੱਚ ਕਿ ਦਿੱਲੀ ਅਤੇ ਜਹਾਨਸਬਰਗ ਦੇ ਸ਼ਹਿਰ ਵੀ ਸ਼ਾਮਿਲ ਹਨ, ਦੀ ਵਾਪਸੀ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸਾਡਾ ਫੋਕਸ ਸਭ ਤੋਂ ਪਹਿਲਾਂ ਉਨ੍ਹਾਂ 4000 ਲੋਕਾਂ ਉਪਰ ਹੈ ਜਿਨ੍ਹਾਂ ਨੇ ਕਿ ਸਤੰਬਰ ਦੇ ਮਹੀਨੇ ਵਿੱਚ ਆਪਣਾ ਨਾਮਾਂਕਣ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਦੀ ਇਸ ਸਪੈਸ਼ਲ ਸਕੀਮ ਦੇ ਤਹਿਤ ਰਾਜ ਸਰਕਾਰਾਂ ਦੇ ਮੰਨਣ ਕਾਰਨ, 6000 ਅਜਿਹੇ ਯਾਤਰੀਆਂ ਦੀ ਗਿਣਤੀ ਹੀ ਹਰ ਹਫ਼ਤੇ ਲਈ ਸੀਮਿਤ ਕੀਤੀ ਗਈ ਹੈ।

Install Punjabi Akhbar App

Install
×