ਅੰਡਾ ਵਿਵਾਦ ‘ਚ ਬੁਰੇ ਫਸੇ ਆਸਟ੍ਰੇਲੀਆਈ ਸੈਨੇਟਰ ਫ੍ਰੇਜ਼ਰ ਏਨਿੰਗ 

  • ਨੌਜਵਾਨ ਨਾਲ ਕੀਤੀ ਬਦਸਲੂਕੀ ਅਤੇ ਮਾਰਿਆਂ ਥੱਪੜ 

IMG_3183

(ਬ੍ਰਿਸਬੇਨ 25 ਮਾਰਚ) ਇੱਥੇ ਆਸਟ੍ਰੇਲੀਆਈ ਸੈਨੇਟਰ ਫ੍ਰੇਜ਼ਰ ਏਨਿੰਗ ਦੇ ਧਰਮ ਨਾਲ ਬਾਬਤ ਵਿਵਾਦਤ ਬਿਆਨ ਵਿਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਮਸਜਿਦਾਂ ‘ਤੇ ਹੋਏ ਅੱਤਵਾਦੀ ਹਮਲੇ ਲਈ ਮੁਸਲਿਮ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਿਸਦੇ ਚੱਲਦਿਆਂ ਇੱਕ ਨੌਜਵਾਨ ਵੱਲੋਂ ਭਰੀ ਸਭਾ ‘ਚ ਤਕਰੀਰ ਦੌਰਾਨ ਸੈਨੇਟਰ ਦੇ ਸਿਰ ‘ਤੇ ਅੰਡਾ ਮਾਰਿਆ ਗਿਆ। ਘਟਨਾ ਦੌਰਾਨ ਸੈਨੇਟਰ ਵੱਲੋਂ ਨੌਜਵਾਨ ਨਾਲ ਕੀਤੀ ਬਦਸਲੂਕੀ ਅਤੇ ਥੱਪੜ ਮਾਰਨਾ ਪੁਲਸ ਤਫ਼ਤੀਸ਼ ਅਧੀਨ ਹੈ।

FullSizeRender (3)

ਉੱਧਰ ਲੋਕਾਂ ਦੇ ਭਾਰੀ ਸਮਰਥਨ ਦੇ ਚੱਲਦਿਆਂ ਇਸ ਨੌਜਵਾਨ ‘ਤੇ ਡਾਲਰਾਂ ਦਾ ਮੀਂਹ ਵਰ੍ਹ ਰਿਹਾ ਹੈ। ਨੌਜਵਾਨ ਨੂੰ ਹੁਣ ਤੱਕ 43 ਹਜ਼ਾਰ ਡਾਲਰ (27,44,960 ਰੁਪਏ) ਦਾਨ ਵਜੋਂ ਮਿਲ ਚੁੱਕੇ ਹਨ। ਸ਼ੋਸ਼ਲ ਮੀਡੀਆ ਵਿੱਚ ਹੁਣ ‘ਐਂਟੀ ਫਾਸਿਸਟ ਹੀਰੋ’ ਵਜੋਂ ਮਸ਼ਹੂਰ ਇਸ ਨੌਜਵਾਨ ਨੂੰ ਇਨ੍ਹਾਂ ਪੈਸਿਆਂ ਨਾਲ ਹੋਰ ਅੰਡੇ ਖਰੀਦਣ ਅਤੇ ਸਮਾਜਿਕ ਨਫਰਤ ਫੈਲਾਉਣ ਵਾਲਿਆਂ ‘ਤੇ ਸੁੱਟਣਾ ਲਈ ਕਿਹਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸੈਨੇਟਰ ਫ੍ਰੇਜ਼ਰ ਏਨਿੰਗ ਨੇ ਨਿਊਜ਼ੀਲੈਂਡ ਹਮਲੇ ਲਈ ਮੁਸਲਿਮ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਸੀ। ਜਿਸਦੇ ਚੱਲਦਿਆਂ ਜਦੋਂ ਉਹ ਮੀਡੀਆ ਨਾਲ ਗੱਲ ਕਰ ਰਹੇ ਸਨ ਤਾਂ ਇਕ ਖਫਾ ਲੜਕੇ ਨੇ ਪਿੱਛੋਂ ਜਾ ਕੇ ਉਨ੍ਹਾਂ ਦੇ ਸਿਰ ‘ਤੇ ਅੰਡਾ ਮਾਰ ਦਿੱਤਾ ਸੀ। ਇਸ ਘਟਨਾਕ੍ਰਮ ਦੀ ਵੀਡੀਓ ਪੂਰੀ ਦੁਨੀਆ ਵਿਚ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਹ ਨੌਜਵਾਨ ਵੀ ਆਪਣੀ ਇਸ ਕਾਰਵਾਈ ਨਾਲ ਫੇਸਬੁੱਕ-ਟਵਿੱਟਰ ‘ਤੇ ਕਾਫੀ ਪ੍ਰਸਿੱਧ ਹੋ ਰਿਹਾ ਹੈ।

FullSizeRender (2)

ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ #eggboy ਟ੍ਰੈਂਡਿੰਗ ਵਿਚ ਹੈ। #eggboy ਦੇ ਨਾਲ ਯੂਜ਼ਰਸ ਇਸ ਲੜਕੇ ਦੀ ਤਾਰੀਫ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਟਵਿੱਟਰ ‘ਤੇ ਇਸ ਨੌਜਵਾਨ ਦੇ ਵੀਡੀਓ ਰਾਹੀਂ ਜੋ ਡੋਨੇਸ਼ਨ ਇਕੱਠੀ ਹੋਈ ਹੈ, ਉਸ ਨਾਲ ਨਿਊਜ਼ੀਲੈਂਡ ਹਮਲੇ ਦੇ ਪੀੜਤਾਂ ਦੀ ਮਦਦ ਕੀਤੀ ਜਾਵੇਗੀ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×