ਨਿਊਜ਼ੀਲੈਂਡ ਵਿਚ ‘ਏਫਟਪੌਸ’ ਸਿਸਟਮ ਨਾਲ ਅਦਾਇਗੀ ਕਰਨ ਵਾਲੀ ਪਿੰਨ ਪੈਡ ਮਸ਼ੀਨ
ਨਿਊਜ਼ੀਲੈਂਡ ਦੇ ਵਿਚ ਅੱਜ ਸਾਰੀ ਖਰੀਦੋ-ਫਰੋਖਤ ਡੈਬਟ ਕਾਰਡ ਜਾਂ ਕਰੈਡਿਟ ਕਾਰਡ ਨੂੰ ‘ਏਫਟਪੋਸ’ (electronic funds transfer at Point of Sale) ਮਸ਼ੀਨਾਂ ਦੇ ਉਤੇ ਸਵਾਈਪ, ਇਨਸਰਟ ਜਾਂ ਪੇ-ਵੇਵ ਕਰਕੇ ਕੀਤੀ ਜਾਂਦੀ ਹੈ। ਅਗਲੇ ਸਾਲ ਤੱਕ ਇਸ ਦੇ ਵਿਚ ਵੀ ਇਕ ਨਵਾਂ ਅਪਡੇਟ ਆਉਣ ਵਾਲਾ ਹੈ। ਏਫਟਪੌਸ ਸਿਸਟਮ ਵੀ ਹੁਣ ਇੰਟਰਨੈਟ ਉਤੇ ਚਲਿਆ ਜਾਵੇਗਾ ਜਿਸ ਤੋਂ ਬਾਅਦ ਆਨ ਲਾਈਨ ਸਾਮਾਨ ਖਰੀਦਣ ਦੇ ਲਈ ਕੋਈ ਕਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੀ ਲੋੜ ਨਹੀਂ ਰਹੇਗੀ। ਤੁਹਾਡੇ ਏਫਪੌਸ ਅਕਾਊਂਟ ਦੇ ਰਾਹੀਂ ਹੀ ਪੈਸੇ ਦਿੱਤੇ ਜਾ ਸਕਣਗੇ। ਏ.ਐਸ.ਬੀ., ਬੀ.ਐਨ. ਜ਼ੈਡ ਅਤੇ ਟੀ. ਐਸ.ਬੀ. ਇਸ ਪ੍ਰਾਜੈਕਟ ਦੇ ਉਤੇ ਕੰਮ ਕਰ ਹਨ ਅਤੇ ਬਾਕੀ ਬੈਂਕਾਂ ਨਾਲ ਵੀ ਗੱਲਬਾਤ ਜਾਰੀ ਹੈ। ਇਸਦਾ ਫਾਇਦਾ ਇਹ ਵੀ ਹੋਵੇਗਾ ਕਿ ਕਿਸੇ ਵੀ ਗਾਹਕ ਦੀ ‘ਫਾਇਨਾਂਸ਼ੀਅਲ ਡੀਟੇਲ’ ਸ਼ਾਪਿੰਗ ਦੌਰਾਨ ਬਾਹਰ ਨਹੀਂ ਜਾ ਸਕੇਗੀ। ਗਾਹਕਾਂ ਵੱਲੋਂ ਆਪਣੇ ਬੈਂਕਾਂ ਨਾਲ ਇਹ ਸੰਧੀ ਕਰਨੀ ਹੋਏਗੀ ਕਿ ਇਸ ਸਹੂਲਤ ਦੇ ਨਾਲ ਉਨ੍ਹਾਂ ਦੇ ਪੈਸੇ ਦੂਜੀ ਸਬੰਧਿਤ ਧਿਰ ਨੂੰ ਦਿੱਤੇ ਜਾ ਸਕਣ। ਏਫਟਪੌਸ ਸਿਸਟਮ 1989 ਦੇ ਵਿਚ ਸਥਾਪਿਤ ਕੀਤਾ ਗਿਆ ਸੀ