ਨਿਊਜ਼ੀਲੈਂਡ ‘ਚ ਹੁਣ ਨਹੀਂ ਚੱਲੇਗੀ ਚਲਾਕੀ, ਪੜ੍ਹਾਈ ਲਈ ਲਿਆ ਕਰਜ਼ਾ ਪਵੇਗਾ ਮੋੜਨਾ

educational-loansਕੰਪਿਊਟਰ ਦਾ ਯੁੱਗ ਕਹਿ ਲਓ ਜਾਂ ਫਿਰ ਮਹਿਕਮਾ ਹੋਰ ਸਿਆਣਾ ਹੋ ਗਿਆ ਹੈ ਜੋ ਕਿ ਪੜ੍ਹਾਈ ਲਈ ਕਰਜ਼ਾ ਨਾ ਮੋੜਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਲੱਗਿਆ ਹੈ। ਪਿਛਲੇ ਦਿਨੀਂ ਇਕ ਆਈਲੈਂਡ ਦੇ ਪ੍ਰਧਾਨ ਮੰਤਰੀ ਦੇ ਭਤੀਜੇ ਦੀ ਇਸੀ ਤਰ੍ਹਾਂ ਦੀ ਹੋਈ ਗ੍ਰਿਫਤਾਰੀ ਬਾਅਦ ਆਮ ਵਿਦਿਆਰਥੀਆਂ ਦੇ ਵਿਚ ਵੀ ਸਹਿਮ ਪਾਇਆ ਜਾ ਰਿਹਾ ਹੈ। ਇਹ ਵਿਅਕਤੀ ਜਿਸ ਦਾ ਨਾਂਅ ਨਗਾਟੋਕੋਟੋਰੂ ਪੂਨਾ ਸੀ ਇਸ ਵੇਲੇ 40 ਸਾਲ ਦਾ ਹੋ ਗਿਆ ਹੈ ਅਤੇ ਇਸਦਾ ਕਰਜ਼ਾ ਵੀ ਸਾਰੀਆਂ ਸ਼ਰਤਾਂ ਪਾਰ ਕਰਦਿਆਂ ਵਿਆਜ ਆਦਿ ਲੱਗ ਕੇ 40 ਹਜ਼ਾਰ ਤੋਂ ਇਕ ਲੱਖ 20 ਹਜ਼ਾਰ ਹੋ ਗਿਆ ਸੀ। ਇਸ ਨੂੰ ਸੋਮਵਾਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਇਸੀ ਤਰ੍ਹਾਂ ਦਾ ਵਿਦਿਆਰਥੀ 8000 ਦਾ ਕਰਜਾ ਲੈ ਕੇ ਬਾਅਦ ਵਿਚ ਮੈਲਬੋਰਨ ਚਲਾ ਗਿਆ ਤੇ ਹੁਣ ਉਹ ਕਰਜ਼ਾ 64000 ਹੋ ਗਿਆ ਹੈ।
ਕੁਝ ਵਿਦਿਆਰਥੀ ਕਰਜ਼ੇ ਨਾਲ ਪੜ੍ਹਾਈ ਆਦਿ ਕਰਕੇ ਦੂਜੇ ਮੁਲਕਾਂ ਦੇ ਵਿਚ ਨੌਕਰੀ ਕਰਨ ਲੱਗੇ ਹਨ ਅਤੇ ਕਰਜ਼ਾ ਉਵੇਂ ਦਾ ਉਵੇਂ ਪਿਆ ਹੈ। ਹੁਣ ਸਰਕਾਰ ਨੇ ਅਜਿਹੇ ਪ੍ਰਵਾਸੀ ਬਣੇ ਪਾੜ੍ਹਿਆਂ ਨੂੰ ਵੀ ਫੜਨ ਦੀ ਵਿਉਂਤ ਬਣਾ ਲਈ ਹੈ।