ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ

cyber-crime-1024x666ਆਧੁਨਿਕਤਾ ਨੇ ਜਿੱਥੇ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਹੈ ਉੱਥੇ ਕਿਤੇ ਨਾ ਕਿਤੇ, ਜਾਣੇ ਅਨਜਾਣੇ ‘ਚ ਸਾਨੂੰ ਅਪਰਾਧਿਕ ਗਤੀਵਿਧੀਆਂ ‘ਚ ਵੀ ਸ਼ਾਮਿਲ ਕਰ ਦਿੱਤਾ ਹੈ। ਅਸਲ ‘ਚ ਤਰੱਕੀ ਦੇ ਨਾਮ ਤੇ ਜਦੋਂ ਕਿਸੇ ਨਵੇਂ ਵਰਤਾਰੇ ਦੀ ਖੋਜ ਹੁੰਦੀ ਹੈ ਤਾਂ ਤਕਰੀਬਨ ਪਹਿਲੇ ਦੱਸ ਸਾਲ ਉਸ ਦੇ ਨਫ਼ੇ ਨੁਕਸਾਨ ਤਹਿ ਕਰਨ ‘ਚ ਹੀ ਲੰਘ ਜਾਂਦੇ ਹਨ। ਪਰ ਅਫ਼ਸੋਸ ਇਹ ਹੈ ਕਿ ਅੱਜ ਦੇ ਇਸ ਆਧੁਨਿਕ ਯੁੱਗ ‘ਚ ਜਿੰਨੀ ਤੇਜ਼ੀ ਨਾਲ ਕਿਸੇ ਕੰਮ ਦੀ ਖੋਜ ਹੁੰਦੀ ਹੈ ਉੱਨੀ ਤੇਜ਼ੀ ਨਾਲ ਉਸ ਦਾ ਅੰਤ ਵੀ ਹੋ ਜਾਂਦਾ। ਕਹਿਣ ਦਾ ਭਾਵ ਇਹਨਾਂ ਆਧੁਨਿਕ ਖੋਜਾਂ ਦੇ ਜਦੋਂ ਤੱਕ ਅਸੀਂ ਜਾਣੂ ਹੁੰਦੇ ਹਾਂ ਉਦੋਂ ਤੱਕ ਉਹ ਖੋਜ ਬੀਤੇ ਸਮੇਂ ਦੀ ਗੱਲ ਹੋ ਜਾਂਦੀ ਹੈ। ਅੱਜ ਤੋਂ ਦਸ ਪੰਦਰਾਂ ਵਰ੍ਹੇ ਪਹਿਲਾਂ ਸਾਈਬਰ ਕ੍ਰਾਈਮ ਬਾਰੇ ਕਿਸੇ ਨੇ ਕੁਝ ਨਹੀਂ ਸੀ ਸੁਣਿਆ। ਪਰ ਹੁਣ ਇਹ ਇਕ ਬਹੁਤ ਹੀ ਵੱਡੀ ਸਮੱਸਿਆ ਬਣ ਚੁੱਕੀ ਹੈ। ਨਿੱਜਤਾ ਨਾ ਦੀ ਕੋਈ ਚੀਜ਼ ਹੁਣ ਬੀਤੇ ਸਮੇਂ ਦੀ ਗੱਲ ਹੋ ਚੁੱਕੀ ਹੈ।  ਤੁਸੀਂ ਦੁਨੀਆ ਦੇ ਕਿਸੇ ਮਰਜ਼ੀ ਕੋਨੇ ‘ਚ ਹੋਵੋ, ਲੱਖ ਹਨੇਰਾ ਜਾ ਪਰਦਾ ਕਰ ਲਵੋ, ਫੇਰ ਵੀ ਤੁਸੀਂ ਆਪਣੀ ਨਿੱਜਤਾ ਨੂੰ ਨਹੀਂ ਲੁਕਾ ਸਕਦੇ ਬਸ਼ਰਤੇ ਜੇ ਤੁਸੀਂ ਕੋਈ ਆਧੁਨਿਕ ਡਿਵਾਈਸ ਨੂੰ ਆਪਣੇ ਨੇੜੇ ਨਹੀਂ ਢੁੱਕਣ ਦਿੰਦੇ। ਹਾਂ ਜੇਕਰ ਤੁਹਾਡੀ ਜੇਬ ‘ਚ ਕਿਸੇ ਵੀ ਕਿਸਮ ਦੀ ਚਿੱਪ ਹੈ ਤਾਂ ਭੁੱਲ ਜਾਵੋ ਕਿ ਤੁਸੀਂ ਆਪਣੀਆਂ ਪੈੜਾਂ ਕਿਤੇ ਨਹੀਂ ਛੱਡ ਰਹੇ। ਜਦੋਂ ਅਸੀਂ ਇਕ ਪੈਰ ਵੀ ਪੁੱਟਦੇ ਹਾਂ ਤਾਂ ਸਾਡਾ ਡਿਜੀਟਲ ਟਰੈਕ ਆਪਣੇ ਆਪ ਬਣਦਾ ਜਾਂਦਾ। ਜੇਕਰ ਤੁਸੀਂ ਕੁਝ ਆਧੁਨਿਕ ਗਿਆਨ ਰੱਖਦੇ ਹੋ ਤਾਂ ਹੋ ਸਕਦਾ ਤੁਸੀਂ ਆਪਣੇ ਫ਼ੋਨ ਦੀ ਸੈਟਿੰਗਜ਼ ‘ਚ ਕੁਝ ਚੀਜ਼ਾਂ ਬੰਦ ਕਰ ਲਵੋ ਪਰ ਸੱਚ ਇਹ ਹੈ ਕਿ ਇਹ ਚੀਜ਼ਾਂ ਤਾਂ ਸਿਰਫ਼ ਉਨ੍ਹਾਂ ਲੋਕਾਂ ਲਈ ਹੁੰਦੀਆਂ ਜਿਨ੍ਹਾਂ ਨੂੰ ਤਰਦਾ ਤਰਦਾ ਗਿਆਨ ਹੁੰਦਾ। ਜੋ ਲੋਕ ਇਸ ਆਧੁਨਿਕਤਾ ‘ਚ ਮਾਸਟਰ ਹਨ ਉਹ ਤੁਹਾਡਾ ਕਦੇ ਵੀ ਤੇ ਕਿੱਥੇ ਵੀ ਪਿੱਛਾ ਕਰ ਸਕਦੇ ਹਨ। ਉਹ ਦੂਰ ਦੁਰਾਡੇ ਬੈਠੇ ਤੁਹਾਡੇ ਜੇਬ ‘ਚ ਪਏ ਮੋਬਾਈਲ ਜਾ ਫੇਰ ਲੈਪਟਾਪ ‘ਚੋਂ ਜੋ ਮਰਜ਼ੀ ਚੂਰਾ ਸਕਦੇ ਹਨ।  ਉਪਰੋਕਤ ਗੱਲਾਂ ‘ਤੇ ਯਕੀਨ ਕਰਨਾ ਔਖਾ। ਯਕੀਨਨ ਸ਼ਹਿਰ ਦੇ ਹਾਲਤ ਉੱਨੀ ਦੇਰ ਸੁਖਾਵੇਂ ਹੁੰਦੇ ਹਨ ਜਿੰਨੀ ਦੇਰ ਛੁਰੀ ਖ਼ੁਦ ਦੇ ਨਾਂ ਵੱਜੇ। ਪਰ ਸਿਆਣਪ ਇਸੇ ‘ਚ ਹੁੰਦੀ ਹੈ ਕਿ ਗੁਆਂਢ ‘ਚ ਲੱਗੀ ਅੱਗ ਨੂੰ ਆਪਣੀ ਸਮਝ ਕੇ ਬਚਾਓ ਕੀਤਾ ਜਾਵੇ।

ਪਿਛਲੇ ਕੁਝ ਮਹੀਨਿਆਂ ‘ਚ ਦੋ ਚਾਰ ਇਹੋ ਜਿਹੇ ਕੇਸ ਸਾਹਮਣੇ ਆਏ ਹਨ ਜਿਸ ‘ਚ ਕੁਝ ਉਨ੍ਹਾਂ ਲੋਕਾਂ ਨੂੰ ਸਜ਼ਾਵਾਂ ਮਿਲੀਆਂ ਹਨ ਜਿਨ੍ਹਾਂ ਦੇ ਫੋਨਾਂ ‘ਚੋਂ ਅਸ਼ਲੀਲ ਸਮਗਰੀ ਮਿਲੀ ਹੈ। ਪਹਿਲੀ ਵਾਰ ਸੁਣਨ ‘ਚ ਅਜੀਬ ਜਿਹਾ ਤੇ ਝੂਠ ਲਗਦਾ ਹੈ। ਪਰ ਇਹ ਇਕ ਕੌੜਾ ਸੱਚ ਹੈ ਕਿ ਆਸਟ੍ਰੇਲੀਆ ਅਮਰੀਕਾ ਵਰਗੇ ਮੁਲਕ ਭਾਵੇਂ ਦੇਖਣ ਨੂੰ ਕਿਨ੍ਹੇ ਹੀ ਖੁੱਲ੍ਹੇ ਸੁਭਾਅ ਦੇ ਦਿਖਾਈ ਦਿੰਦੇ ਹਨ ਤੇ ਖ਼ਾਸ ਕਰ ਜਦੋਂ ਤੱਕ ਅਸੀਂ ਇੱਥੇ ਆ ਕੇ ਵਿਚਰਦੇ ਨਹੀਂ ਸਾਨੂੰ ਲਗਦਾ ਕਿ ਇਹ ਲੋਕ ਚਰਿੱਤਰ ਪੱਖੋਂ ਬਹੁਤ ਮਾੜੇ ਹਨ। ਪਰ ਸੱਚ ਕੁਝ ਹੋਰ ਹੀ ਹੈ ਇਹ ਲੋਕ ਹਰ ਵਿਸ਼ੇ ਤੇ ਖੁੱਲ੍ਹ ਕੇ ਗੱਲ ਕਰ ਸਕਦੇ ਹਨ। ਲੋਕ ਕਿਆ ਕਹੇਗੇ ਦੀ ਪਰਵਾਰ ਨਾ ਕਰਦਿਆਂ ਪਰਦੇ ਵਾਲੇ ਕੰਮ ਵੀ ਸ਼ਰੇਆਮ ਕਰਦੇ ਹਨ। ਪਰ ਜਿੱਥੇ ਕਾਨੂੰਨ ਆ ਜਾਂਦਾ ਹੈ ਉੱਥੇ ਇਹ ਲੋਕ ਉਸ ਦੀ ਅਵਹੇਲਨਾ ਕਿਸੇ ਵੀ ਕੀਮਤ ਤੇ ਨਹੀਂ ਕਰਦੇ। ਜਿਵੇਂ ਕਿ ਇੱਥੋਂ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਅਠਾਰਾਂ ਸਾਲ ਤੋਂ  ਘੱਟ ਕਿਸੇ ਬੱਚੇ ਨੂੰ ਕੋਈ ਜਿਸਮਾਨੀ ਛੇੜਖ਼ਾਨੀ ਕਰਨੀ ਤਾਂ ਦੂਰ ਉਸ ਦੀ ਕੋਈ ਤਸਵੀਰ ਤੱਕ ਨਹੀਂ ਖਿੱਚ ਸਕਦੇ।  ਸੋ ਜੇ ਕਰ ਤੁਹਾਡੇ ਫ਼ੋਨ ‘ਚ ਇਸ ਤਰ੍ਹਾਂ ਦੀਆਂ ਅਸ਼ਲੀਲ ਫ਼ਿਲਮਾਂ ਹਨ ਤਾਂ ਤੁਸੀਂ ਅਪਰਾਧੀ ਹੋ।  ਪਰ ਬੜੇ ਅਫ਼ਸੋਸ ਨਾਲ ਕਿਹਾ ਜਾਂਦਾ ਹੈ ਕੇ ਜੇ ਅਚਨਚੇਤ ਕਿਸੇ ਦਾ ਵੀ ਫ਼ੋਨ ਫਰੋਲ ਲਿਆ ਜਾਵੇ ਤਾਂ ਬਹੁਤਾਤ ‘ਚ ਲੋਕ ਅਪਰਾਧੀ ਹੀ ਨਿਕਲਣਗੇ। (ਇਸੇ ਅਨਜਾਣੇ ਅਪਰਾਧ ਚ ਮਾਪਿਆਂ ਦੇ ਇਕ ਨੌਜਵਾਨ ਪੁੱਤ ਦੀ ਜਾਨ ਸਿਡਨੀ ਚ ਗਈ ਹੈ।)  ਇੱਥੇ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਹ ਅਪਰਾਧ ਜਾਣ ਬੁੱਝ ਕੇ ਕਰ ਰਹੇ ਨੇ।  ਹਰ ਇਕ ਦੇ ਵੱਖਰੇ ਵੱਖਰੇ ਕਾਰਨ ਹੋ ਸਕਦੇ ਹਨ।  ਹੁਣ ਜੇ ਮੈਂ ਆਪਣੇ ਫ਼ੋਨ ਦਾ ਕੁੜਤਾ ਚੱਕਾਂ ਤਾਂ ਮੇਰਾ ਵੀ ਥਾਂ ਸਲਾਖ਼ਾਂ ਪਿੱਛੇ ਹੀ ਨਿਕਲੂ। ਪਰ ਇਸ ਦੀ ਵਜ੍ਹਾ ਭਾਵੇਂ ਵੱਖਰੀ ਹੈ। ਮੇਰੇ ਫ਼ੋਨ ‘ਚ ਅੱਜ ਦੀ ਘੜੀ ਹਜ਼ਾਰਾਂ ‘ਚ ਕੰਟੈੱਕਟ ਹਨ। ਤੇ ਤਕਰੀਬਨ ਪੰਜਾਹ ਸੱਠ ਗਰੁੱਪਾਂ ਦਾ ਮੈਂ ਮੈਂਬਰ ਹਾਂ। ਹਰ ਰੋਜ਼ ਜੇ ਇਕ ਦੋ ਫ਼ਿਲਮਾਂ ਵੀ ਕੋਈ ਪੋਸਟ ਕਰੇ ਤਾਂ ਤੁਸੀਂ ਸਮਝ ਹੀ ਸਕਦੇ ਹੋ ਕੇ ਕਿੰਨੀਆਂ ਫ਼ਿਲਮਾਂ ਆ ਜਾਂਦੀਆਂ ਹੋਣਗੀਆਂ! ਸੋ ਹੁਣ ਬਿਨਾਂ ਕਿਸੇ ਫ਼ਿਲਮ ਦੇ ਕਲਿੱਕ ਕੀਤੇ  ਮੈਂ ਜਾਣ ਨਹੀਂ ਸਕਦਾ ਕੇ ਇਸ ‘ਚ ਹੈ ਕੀ,  ਸੋ ਜਦੋਂ ਕਲਿੱਕ ਕਰਦਾ ਹਾਂ ਤਾਂ ਜੇ ਕੋਈ ਬੱਚਿਆਂ ਦੀ ਅਸ਼ਲੀਲ ਫ਼ਿਲਮ ਨਿਕਲ ਆਈ ਤਾਂ ਮੈਂ ਅਪਰਾਧੀ।  ਮੁੱਕਦੀ ਗੱਲ ਇਹ ਹੈ ਕਿ ਇਕ ਤਾਂ ਆਪਣੇ ਸਾਰੇ ਕੰਟੈੱਕਟਸ ਨੂੰ ਇਹ ਸਖ਼ਤ ਹਦਾਇਤ ਕਰੋ ਕਿ ਮੈਨੂੰ ਇਹੋ ਜਿਹਾ ਕੁਝ ਨਾ ਭੇਜਿਆ ਜਾਵੇ ਜਾਂ ਫੇਰ ਇਹੋ ਜਿਹੇ ਮਿੱਤਰਾਂ ਤੋਂ ਕੀ ਲੈਣਾ ਜੋ ਤੁਹਾਨੂੰ ਸਲਾਖ਼ਾਂ ਦੇ ਪਿੱਛੇ ਪਹੁੰਚਾਉਣ ਲਈ ਕਾਹਲੇ ਹੋਣ। ਪਰ ਅਖੀਰ ‘ਚ ਪਾਤਰ ਸਾਹਿਬ ਦਾ ਉਹੀ ਉਪਰੋਕਤ ਕਥਨ;

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ

ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ।

 

Welcome to Punjabi Akhbar

Install Punjabi Akhbar
×