ਪੰਜਾਬ ਔਜੀ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਵੱਲੋਂ ਐਡੀਲੇਡ ਕਲੈਮਜਿਕ ਓਵਲ 232 ਨਾਰਥ ਈਸਟ ਰੋਡ ਵਿਖੇ ‘ਵਿਸਾਖੀ ਮੇਲਾ’ 10 ਅਪ੍ਰੈਲ ਐਤਵਾਰ 11 ਵਜੇ ਤੋਂ 9 ਵਜੇ ਤੱਕ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਮੇਲੇ ਦੇ ਮੁੱਖ ਪ੍ਰਬੰਧਕ ਰਾਜੇਸ਼ ਠਾਕੁਰ ਤੇ ਹਰਮੀਤ ਕੌਰ ਅਨੁਸਾਰ ਵਿਸਾਖੀ ਮੇਲੇ ‘ਚ ਸਥਾਨਕ ਕਲਾਕਾਰ ਗੀਤਾਂ, ਭੰਗੜੇ, ਗਿੱਧੇ ਸਮੇਤ ਵਿਸ਼ੇਸ਼ ਵੰਨਗੀਆਂ ਰਾਹੀਂ ਪੇਸ਼ਕਾਰੀ ਦੇਣਗੇ। ਬਜ਼ੁਰਗ ਔਰਤਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ, ਫ੍ਰੀ ਐਂਟਰੀ ਤੇ ਸਟਾਲਾਂ ‘ਤੇ ਪੰਜਾਬੀ ਲਾਜੀਜ ਖਾਣੇ ਦਾ ਸੁਆਦ ਚੱਖਣ ਨੂੰ ਮਿਲੇਗਾ। ਕਲੱਬ ਦੇ ਸਮੂਹ ਮੈਂਬਰ ਨੀਲਮ ਦੇਵਗਨ, ਲਵ ਬਰਾੜ, ਪੰਕਜ ਸ਼ਰਮਾ, ਰਾਜ ਕਲੇਰ ਲਲਿਤ ਵੱਲੋਂ ਵਿਸਾਖੀ ਮੇਲੇ ਦਾ ਰੰਗਦਾਰ ਪੋਸਟਰ ਬੀਸ ਏਕੜ ਕਮਿਊਨਿਟੀ ਹਾਲ ਵਿਖੇ ਰਸਲ ਵਾਟਲੇ ਐਮ. ਐਲ. ਸੀ., ਦਾਨਾ ਵਾਟਲੇ ਐਮ. ਪੀ., ਵਿਨਸੈਟ ਤਾਜੀਆ, ਡਾਕਟਰ ਕੁਲਦੀਪ ਸਿੰਘ ਚੁੱਘਾ, ਦੀਪਕ ਭਾਰਦਵਾਜ, ਚਿਰਾਗ ਤ੍ਰਿਵੇਦੀ, ਡਾ: ਗੋਰਾਗ ਹਿੰਦੂ, ਕੌਂਸਲ ਆਸਟ੍ਰੇਲੀਆ ਦੀ ਟੀਮ, ਮੋਨਿਕਾ ਬੁੱਧੀਰਾਜਾ ਕੁਮਾਰ ਸਮੇਤ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ ਗਿਆ। ਪੰਜਾਬੀ ਔਜੀ ਐਸੋਸੀਏਸ਼ਨ ਦੇ ਸਮੂਹ ਮੈਂਬਰਜ਼ ਨੇ ਵਿਸਾਖੀ ਮੇਲੇ ‘ਚ ਸਭਨਾਂ ਨੂੰ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਪਹੁੰਚਣ ਲਈ ਅਪੀਲ ਕੀਤੀ। ਰਾਜੇਸ਼ ਠਾਕੁਰ ਨੇ ਸਮਾਰੋਹ ‘ਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਦੇ ਹੋਏ ਧੰਨਵਾਦ ਕੀਤਾ।