ਏਡਨ ਮੋਨੈਰੋ ਵਿਚਲੀਆਂ ਉਪਚੋਣਾਂ 4 ਜੁਲਾਈ ਨੂੰ

(ਲਿਬਰਲ ਉਮੀਦਵਾਰ ਫਿਓਨਾ ਕੋਟਵੋਜ਼)

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਵਿਚਲੇ ਏਡਨ ਮੋਨੈਰੀ ਵਿਚਲੀਆਂ ਉਪ ਚੋਣਾਂ ਲਈ 4 ਜੁਲਾਈ ਦੀ ਤਾਰੀਖ ਮਿੱਥੀ ਗਈ ਹੈ ਜਿਸ ਵਿੱਚ ਕਿ ਲਿਬਰਲ ਉਮੀਦਵਾਰ ਫਿਓਨਾ ਕੋਟਵੋਜ਼ ਅਤੇ ਲੇਬਰ ਦੇ ਕਰਿਸਟੀ ਮੈਕਬੇਨ ਮੈਦਾਨ ਵਿੱਚ ਹਨ। ਸਪੀਕਰ ਟੋਨੀ ਸਮਿਥ ਇਸ ਦੀ ਰਿਟ ਆਉਣ ਵਾਲੇ ਵੀਰਵਾਰ ਨੂੰ ਜਾਰੀ ਕਰਨਗੇ ਅਤੇ ਨਾਮਜ਼ਦਗੀਆਂ ਲਈ ਆਖਰੀ ਤਾਰੀਖ 9 ਜੂਨ ਰੱਖੀ ਗਈ ਹੈ। ਲੇਬਰ ਪਾਰਟੀ ਦੇ ਮਾਈਕ ਕੈਲੀ ਜਿਨਾ੍ਹਂ ਨੇ ਪਿਛਲੇ ਮਹੀਨੇ ਹੀ ਸਿਹਤ ਦੀ ਖਰਾਬੀ ਕਰਕੇ ਇਸ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ, ਦੇ ਕਾਰਨ ਇਹ ਸੀਟ ਖਾਲੀ ਹੋਈ ਅਤੇ ਹੁਣ ਇਸ ਸੀਟ ਲਈ ਉਪਚੋਣਾਂ ਹੋਣਗੀਆਂ। ਰਾਜ ਅੰਦਰਲੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿਚਾਲੇ ਖਾਸ ਕਰਕੇ ਇਹ ਤਾਰੀਖ ਰੱਖੀ ਗਈ ਹੈ।

Install Punjabi Akhbar App

Install
×