ਐਡੀ ਓਕੰਡਨ ਬਣਿਆ 400 ਹਾਕੀ ਦੇ ਅੰਤਰ-ਰਾਸ਼ਟਰੀ ਮੈਚ ਖੇਡਣ ਵਾਲਾ ਪਹਿਲਾ ਖਿਡਾਰੀ

‘ਪੰਜਾਬੀ ਅਖ਼ਬਾਰ ਆਸਟ੍ਰੇਲੀਆ’ ਵੱਲੋਂ ਸਨਮਾਨਿਤ

ਸਾਲ 2006 ਤੋਂ ਆਪਣੇ ਆਪ ਨੂੰ ਹਾਕੀ ਦੇ ਖਿਡਾਰੀ ਵੱਜੋਂ ਸਥਾਪਿਤ ਕਰਨ ਵਾਲਾ ਤਸਮਾਨੀਆ ਰਾਜ ਦਾ ਰਹਿਣ ਵਾਲਾ 35 ਸਾਲਾਂ ਦਾ ਐਡੀ ਓਕੰਡਨ, ਆਸਟ੍ਰੇਲੀਆਈ ਕੂਕਾਬੁਰਾ ਹਾਕੀ ਟੀਮ ਦਾ ਅਜਿਹਾ ਖਿਡਾਰੀ ਬਣ ਗਿਆ ਹੈ ਜੋ ਕਿ ਅੰਤਰ ਰਾਸ਼ਟਰੀ ਪੱਧਰ ਤੇ 400 ਮੈਚ ਖੇਡ ਚੁਕਿਆ ਹੈ ਅਤੇ ਹਰ ਮੈਚ ਦੌਰਾਨ ਉਸਨੇ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਵੀ ਕੀਤਾ ਹੈ।

ਅਦਾਰਾ ਪੰਜਾਬੀ ਅਖ਼ਬਾਰ ਆਸਟ੍ਰੇਲੀਆ, ਪੇਂਡੂ ਆਸਟ੍ਰੇਲੀਆ ਅਤੇ ਹੋਟਲ ਸੀ ਸਾਈਡ ਇਨ, ਅਤੇ ਐਡੀਲੇਡ ਸਿਖਸ ਹਾਕੀ ਕਲੱਬ ਨੇ ਮਿਲ ਕੇ ਇਸ ਖਿਡਾਰੀ ਦਾ ਸਨਮਾਨ ਕੀਤਾ ਕੈਂਗਰੂ ਆਈਲੈਂਡ ਵਿੱਚ ਦੋ ਰਾਤਾਂ ਦਾ ਇੱਕ ਪਰਿਵਾਰਕ ਪੈਕੇਜ ਵੀ ਐਡੀ ਓਕੰਡਨ ਨੂੰ ਸੌਗਾਤ ਵੱਜੋਂ ਦਿੱਤਾ।
ਜ਼ਿਕਰਯੋਗ ਹੈ ਕਿ ਐਡੀ ਜੋ ਕਿ ਆਸਟ੍ਰੇਲੀਆਈ ਕੂਕਾਬੁਰਾ ਟੀਮ ਦਾ ਵਧੀਆ ਡਿਫੈਂਡਰ (ਸਟ੍ਰਾਈਕਰ ਅਤੇ ਮਿਡਫੀਲਡਰ) ਹੈ, ਨੇ ਆਪਣੇ ਖੇਡ ਕੈਰੀਅਰ ਦਾ 400ਵਾਂ ਮੈਚ ਬੀਤੇ ਕੱਲ੍ਹ, ਹੋਏ ਭਾਰਤ ਅਤੇ ਆਸਟ੍ਰੇਲੀਆਈ ਹਾਕੀ ਟੀਮਾਂ ਵਿਚਾਲੇ ਮੈਚ ਖੇਡ ਕੇ ਪੂਰਾ ਕੀਤਾ ਅਤੇ ਇਸ ਟੀਚੇ ਅਤੇ ਮਾਣ ਨੂੰ ਪ੍ਰਾਪਤ ਕਰਨ ਵਾਲਾ ਉਹ ਆਸਟ੍ਰੇਲੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ।