ਪਿੰਡ ਰਾਮਗੜ੍ਹ ਵਿਖੇ ਖਹਿਰਾ ਦੇ ਜੱਦੀ ਘਰ ਦੇ ਗੇਟ ਅੱਗੇ ਈ ਡੀ ਟੀਮ ਨਾਲ ਆਏ ਸੀਆਰਪੀ ਦੇ ਜਵਾਨ

ਹਲਕਾ ਭੁਲੱਥ ਤੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ’ਚ ਵੀ ਈ.ਡੀ ਵੱਲੋ ਛਾਪੇਮਾਰੀ

ਭੁਲੱਥ —ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਭੁਲੱਥ ਖੇਤਰ ਤੋਂ ਵਿਧਾਇਕ  ਸ: ਸੁਖਪਾਲ ਸਿੰਘ ਖਹਿਰਾ ਦੇ ਮੰਗਲ਼ਵਾਰ ਸਵੇਰੇ ਉਹਨਾਂ ਦੀ ਚੰਡੀਗੜ੍ਹ ਸਥਿੱਤ ਸੈਕਟਰ 5 ਅਤੇ ਕੋਠੀ ਨੰਬਰ 6 ਵਿਖੇੰ ਈ.ਡੀ. ਵਿਭਾਗ ਵੱਲੋਂ ਛਾਪਾ ਮਾਰਿਆ ਗਿਆ।ਅਤੇ  ਉਸ ਦਿਨ ਹੀ ਈ.ਡੀ ਵਿਭਾਗ  ਭੁਲੱਥ ਨੇੜੇ ਉਹਨਾਂ ਦੇ ਜੱਦੀ ਪਿੰਡ ਰਾਮਗੜ੍ਹ ਵਿਖੇ ਵੀ ਛਾਪੇਮਾਰੀ ਦੋਰਾਨ ਪੁੱਜੀ। ਈ.ਡੀ. ਵਿਭਾਗ ਜੋ ਕਿ ਵਿਦੇਸ਼ੀ ਮੁਦਰਾ ਆਯਾਤ-ਨਿਰਯਾਤ ਅਤੇ ਕਾਲੇ ਧੰਨ ਨਾਲ ਸੰਬੰਧਿਤ ਕਾਨੂੰਨਾਂ ਨੂੰ ਲਾਘੂ ਕਰਨ ਲਈ ਵਿੱਤ ਮੰਤਰਾਲੇ ਅਧੀਨ ਕੰਮ ਕਰਦਾ ਹੈ।ਈ.ਡੀ. ਅਧਿਕਾਰੀਆਂ ਨੇ ਇਸ ਛਾਪੇ ਨੂੰ ਕਾਲਾ ਧਨ ਸਫ਼ੇਦ ਕਰਨ ਦੇ ਇੱਕ ਮਾਮਲੇ ਨਾਲ ਜੋੜਿਆ ਹੈ। ਜਿਸ ਅਧੀਨ ਚੰਡੀਗੜ੍ਹ ਦੇ ਸੈਕਟਰ 5  ਵਿੱਚ ਸਵੇਰ ਦੇ 7:30 ਵਜੇ  ਖਹਿਰਾ ਦੀ ਕੋਠੀ ਤੇ ਛਾਪੇਮਾਰੀ ਹੋਈ।ਅਤੇ ਉਸ ਦਿਨ ਹੀ ਈ.ਡੀ ਵੱਲੋਂ ਉਹਨਾਂ ਦੇ ਉਪ- ਮੰਡਲ ਭੁਲੱਥ ਖੇਤਰ ਆਉਦੇ ਜੱਦੀ ਪਿੰਡ ਰਾਮਗੜ੍ਹ ਵਿਖੇਂ  ਜੁਆਇੰਟ ਡਾਇਰੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕਰ ਰਹੇ ਹਨ। ਅਤੇ ਵਿਭਾਗ ਖਹਿਰਾ ਦੇ ਪੀ.ਏ ਮੁਨੀਸ਼ ਕੋਲੋ ਵੀ ਪੁੱਛ ਗਿੱਛ ਕਰ ਰਹੇ ਹਨ। ਉਧਰ ਚੰਡੀਗੜ੍ਹ ਵਿਖੇਂ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਨਾਂ-ਮਾਤਰ ਕੁਝ ਮਿੰਟਾਂ ਚ’ ਮੀਡੀਏ ਸਾਹਮਣੇ ਆਏ ਅਤੇ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਮੈ ਆਪਣਾ ਘਰ ਖੁੱਲਾ ਛੱਡ ਦਿੱਤਾ ਹੈ ਵਿਭਾਗ ਜਿਸ ਤਰਾਂ ਮਰਜ਼ੀ ਮੇਰੇ ਘਰ ਦੀ ਤਲਾਸ਼ੀ ਲੈ ਸਕਦਾ ਹੈ। ਅਤੇ ਬਾਕੀ ਰਹੀ ਕਿ ਨਕਲੀ ਪਾਸਪੋਰਟਾਂ ਦੀ ਬਰਾਮਦਗੀ ਦੇ ਇੱਕ ਮਾਮਲੇ ਵਿੱਚ ਹੋਣ ਦੀ ਗੱਲ ਇਸ ਵਿੱਚ ਮੈ ਨਾ ਕੋਈ ਨਕਲੀ ਪਾਸਪੋਰਟ ਬਣਾਇਆਂ ਹੈ ਅਤੇ ਨਾ ਕੋਈ ਪੈਸੇ ਦੇ ਹਵਾਲੇ ਦਾ ਕੰਮ ਕਦੇ ਕੀਤਾ ਹੈ ।ਉਹਨਾਂ ਕਿਹਾ ਕਿ ਮੈ ਖ਼ੁਦ ਆਪਣੇ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਕੋਲੋ ਲੱਖਾਂ ਦੇ ਹਿਸਾਬ ਨਾਲ ਪੈਸਾ  ਲੈ ਕੇ ਵਿਆਜ ਦਿੰਦਾ ਹਾਂ ਉਹਨਾਂ ਕਿਹਾ ਕਿ ਛਾਪੇਮਾਰੀ ਦੌਰਾਨ ਬੈਂਕ ਖਾਤਿਆਂ ਦੀ ਲੈਣ-ਦੇਣ ਸੂਚੀ ਅਤੇ ਹੋਰ ਸੰਪੱਤੀ ਦੀ ਵੀ ਪੜਚੋਲ ਵੀ ਹੋ ਰਹੀ ਹੈ। ਜਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ 26 ਜਨਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਸ਼ੱਕੀ ਹਲਾਤਾਂ ਵਿੱਚ ਨਵਰੀਤ ਸਿੰਘ ਨਾਮੀ ਨੋਜਵਾਨ ਜੋ ਯੂ.ਪੀ  ਸੂਬੇ ਨਾਲ ਸਬੰਧਤ ਸੀ ਦੀ ਹੋਈ ਮੋਤ ਦੇ ਮਾਮਲੇ ਚ’ ਖਹਿਰਾ ਨਿਰਪੱਖ ਜਾਂਚ ਲਈ ਆਵਾਜ਼ ਉਠਾ ਰਹੇ ਹਨ।

Install Punjabi Akhbar App

Install
×