‘ਈਬੋਲਾ’ ਬੀਮਾਰੀ ਦੀ ਭਾਰਤ ‘ਚ ਦਸਤਕ, ਮੁੰਬਈ ਨਾਲ ਲੱਗੇ ਵਸਈ ‘ਚ ਮਿਲਿਆ ਸ਼ੱਕੀ ਮਰੀਜ਼

ebola-140811

ਦੁਨੀਆ ‘ਚ ਦਹਿਸ਼ਤ ਬਣ ਚੁੱਕੀ ਈਬੋਲਾ ਬਿਮਾਰੀ ਨੇ ਹੁਣ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਘੋਸ਼ਿਤ ਸੰਸਾਰ ਸਿਹਤ ਸੰਕਟ ਇਬੋਲਾ ਦਾ ਇੱਕ ਸੱਕੀ ਮਰੀਜ਼ ਮੁੰਬਈ ਨਾਲ ਲੱਗੇ ਵਸਈ ‘ਚ ਮਿਲਿਆ ਹੈ। ਇਬੋਲਾ ਦੇ ਸ਼ੱਕੀ ਨੂੰ ਅਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 30 ਸਾਲ ਦਾ ਨੌਜਵਾਨ ਨਾਈਜੀਰੀਆ ਤੋਂ ਕੰਮ ਕਰਕੇ ਪਰਤ ਰਿਹਾ ਸੀ। ਹਾਲਾਂਕਿ ਉਸ ਸ਼ਖ਼ਸ ‘ਚ ਈਬੋਲਾ ਦਾ ਕੋਈ ਵਾਇਰਸ ਨਹੀਂ ਮਿਲਿਆ ਹੈ। ਲੇਕਿਨ ਫਿਰ ਵੀ ਉਸਨੂੰ ਵੱਖ ਰੱਖਿਆ ਗਿਆ ਹੈ ਤੇ ਹਸਪਤਾਲ ਦੇ ਡਾਕਟਰ ਉਸ ‘ਤੇ ਵਿਸ਼ੇਸ਼ ਨਜ਼ਰ ਰੱਖੇ ਰਹੇ ਹਨ। ਇਸ ਰੋਗ ਤੋਂ ਦੇਸ਼ ਨੂੰ ਅਛੂਤਾ ਰੱਖਣ ਦੇ ਲਈ ਕੇਂਦਰੀ ਸਿਹਤ ਮੰਤਰੀ ਹਰਸ਼ਵਰੱਧਨ ਨੇ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। ਨਾਲ ਹੀ ਇਸਦੇ ਇਲਾਜ ਲਈ ਦਿੱਲੀ?ਦੇ ਰਾਮ ਮਨੋਹਰ ਲੋਹੀਆ ਹਸਪਤਾਲ ਨੂੰ ਤਿਆਰ ਕੀਤਾ ਹੈ। ਸਿਹਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਈਬੋਲਾ ਤੋਂ ਪ੍ਰਭਾਵਿਤ ਸਾਰੇ ਰੋਗੀਆਂ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਹੀ ਕੀਤਾ ਜਾਵੇਗਾ। ਸਿਹਤ ਮੰਤਰਾਲੇ ਨੇ 011 – 23061469, 3205 ਤੇ 1302 ਨੰਬਰ ਜਾਰੀ ਕੀਤੇ ਹਨ ਜੋ ਕਿ 24 ਘੰਟੇ ਚਾਲੂ ਰਹਿਣਗੇ। ਡਾ. ਹਰਸ਼ਵਰਧਨ ਨੇ ਦੱਸਿਆ ਕਿ ਅਜੇ ਤੱਕ ਈਬੋਲਾ ਤੋਂ ਗ੍ਰਸਤ ਕੋਈ ਵੀ ਵਿਅਕਤੀ ਦੇਸ਼ ‘ਚ ਨਹੀਂ ਮਿਲਿਆ ਹੈ। ਹਾਲਾਂਕਿ ਇਸ ਨਾਲ ਨਿੱਬੜਨ ਲਈ ਹਰ ਤਰ੍ਹਾਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ।