ਤੰਦਰੁਸਤੀ ਲਈ ਖਾਓ ਫੱਲ-ਆਵਾਕੈਡੋ

ਮਲਾਈਦਾਰ, ਘੱਟ ਮਿੱਠਾ ਆਵਾਕੈਡੋ ਫੱਲ ਮੈਕਸੀਕੋ ਦਾ ਮੂਲ ਨਿਵਾਸੀ, ਜੋ ਗਰਮ ਮੌਸਮ ਵਿਚ ਪੈਦਾ ਹੋ ਰਿਹਾ ਹੈ। ਇਹ ਇੱਕ ਸਿੰਗਲ ਬੀਜ ਵਾਲਾ ਬੇਰੀ ਫੱਲ ਹੈ। 100 ਗ੍ਰਾਮ ਫੱਲ ਵਿਚ ਵਿਟਾਮਿਨ-ਕੇ 26% ਡੀਵੀ, ਫੋਲੇਟ-20%, ਵਿਟਾਮਿਨ-ਸੀ-17%, ਪੋਟਾਸ਼ਿਅਮ-14%, ਵਿਟਾਮਿਨ-ਬੀ 5-14%, ਵਿਟਾਮਿਨ 6-13%, ਵਿਟਾਮਿਨ ਈ-10%, ਅਤੇ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਮੈਗਨੀਸ਼ੀਅਮ, ਮੈਂਗਨੀਜ਼, ਤਾਂਬਾ, ਆਇਰਨ, ਜ਼ਿੰਕ, ਫਾਸਫੋਰਸ, ਨਿਆਸਿਨ, ਘੱਟ ਮਾਤਰਾ ਵਿਚ ਮਿਲਦਾ ਹੈ। ਇਸ ਫੱਲ ਵਿਚ ਕੋਲੋਸਟ੍ਰੋਲ, ਸੋਡੀਅਮ ਘੱਟ ਮਾਤਰਾ ਵਿਚ ਮਿਲਦਾ ਹੈ।
ਬਲੱਡ-ਪ੍ਰੈਸ਼ਰ ਨੂੰ ਕਂਟ੍ਰੋਲ ਕਰਨ ਲਈ ਸਵੇਰੇ ਜਾਗਦੇ ਹੀ ਬ੍ਰਸ਼ ਕਰਕੇ ਨਾਸ਼ਤੇ ਵਿਚ ਇੱਕ ਪੱਕਿਆ ਹੋਇਆ ਫੱਲ ਸ਼ਾਮਿਲ ਕਰੋ। ਆਵਾਕੈਡੋ ਵਿਚ ਮੌਜੂਦ ਪੋਟਾਸ਼ਿਅਮ ਮਦਦ ਕਰ ਸਕਦਾ ਹੈ।
ਫੱਲ ਆਵਾਕੈਡੋ ਅਤੇ ਤੇਲ ਵਿਚ ਮੋਨੋਸੈਚੂਰੇਟਿਡ ਓਲੀਕ ਐਸਿਡ ਜ਼ਿਆਦਾ ਹੋਣ ਕਰਕੇ ਦਿਲ ਨੂੰ ਤੰਦਰੁਸਤ ਰੱਖ ਸਕਦਾ ਹੈ। ਸਲਾਦ ਦੀ ਸ਼ਕਲ ਵਿਚ ਭੋਜਨ ਤੋਂ 15 ਮਿਨਟ ਪਹਿਲਾਂ ਇੱਕ ਫੱਲ ਬਿਨਾ ਗੁਠਲੀ ਛਿਲ ਕੇ ਖਾਓ। ਨਿਬੂ ਰੱਸ ਮਿਲਾ ਕੇ ਖਾਓ।
ਫਾਈਬਰ ਨਾਲ ਭਰਪੂਰ ਹੋਣ ਕਰਕੇ ਕਬਜ਼ ਦੇ ਰੋਗੀ ਰਾਤ ਨੂੰ ਸੌਣ ਤੋਂ 1 ਘੰਟਾ ਪਹਿਲਾਂ ਇੱਕ ਫੱਲ ਕੱਟ ਕੇ ਨਮਕ, ਕਾਲੀ ਮਿਰਚ ਛਿੜਕ ਕੇ ਖਾ ਸਕਦੇ ਹੋ।
ਸਟਡੀ ਮੁਤਾਬਿਕ ਆਵਾਕੈਡੋ ਵਿਚ ਮੌਜੂਦ ਤੱਤ ਸਰੀਰ ਅੰਦਰ ਟ੍ਰਾਈਗਲਾਈਸਰਾਇਡਸ ਵਿਚ ਸੁਧਾਰ ਕਰਕੇ, ਐਚਡੀਐਲ ਦਾ ਪੱਧਰ ਸਹੀ ਕਰਨ ਲਈ ਜ਼ਿਆਦਾ ਕੋਲੋਸਟ੍ਰੋਲ ਵਾਲੇ ਇਸਤੇਮਾਲ ਕਰ ਸਕਦੇ ਹਨ।
ਕਮਜੋਰ ਪਾਚਨ-ਸ਼ਕਤੀ ਵਾਲੇ ਲੰਚ ਤੋਂ 30 ਮਿਨਟ ਪਹਿਲਾਂ 50 ਗ੍ਰਾਮ ਕੱਟ ਹੋਏ ਫੱਲ ਵਿਚ ਨਿੰਬੂ ਰੱਸ ਮਿਲਾ ਕੇ ਲੈ ਸਕਦੇ ਹਨ।
ਆਵਾਕੈਡੋ ਤੇਲ ਐਂਟੀਆਕਸੀਡੈਂਟ ਹੋਣ ਕਰਕੇ ਸਬਜ਼ੀਆਂ ਸਾਰਟਿਡ ਕਰਨ ਲਈ ਇਸਦਾ ਇਸਤੇਮਾਲ ਕਰੋ।
ਆਵਾਕੈਡੋ ਵਿੱਚ ਲੂਟੀਨ ਅਤੇ ਜ਼ੈਸੈਂਥੀਨ ਮੌਜੂਦ ਰਹਿਂਦੇ ਹਨ। ਜੋ ਅੱਖਾਂ ਦੇ ਟਿਸ਼ੂ ਵਿਚ ਮੌਜੂਦ ਦੋ ਫਾਈਟੋਕੇਮੀਕਲਸ ‘ਤੇ ਯੂਵੀ ਲਾਈਟ ਸਮੇਤ ਨੁਕਸਾਨ ਨੂੰ ਘੱਟ ਕਰਨ ਵਿਚ ਮਦਦ ਲਈ ਐਂਟੀਆਕਸੀਡੈਂਟ ਸੇਫਟੀ ਪ੍ਰਦਾਨ ਕਰਦੇ ਹਨ।
ਗਰਭਵਤੀ ਔਰਤਾਂ ਅੰਦਰ ਪਲ ਰਹੇ ਬੱਚੇ ਨੂੰ ਫੋਲੇਟ ਵੀ ਮਿਲ ਜਾਂਦਾ ਹੈ, ਜੋ ਗਰਭਪਾਤ ਦੇ ਖਤਰੇ ਨੂੰ ਘੱਟ ਕਰਦ ਸਕਦੀ ਹੈ। ਗਰਭਵਤੀ ਔਰਤਾਂ ਨੂੰ ਡੇਲੀ 600 ਮਾਈਕ੍ਰੋਗ੍ਰਾਮ ਫੋਲੇਟ ਦੀ ਲੋੜ ਹੁੰਦੀ ਹੈ।
ਐਵੋਕਾਡੋਸ ਵਿਚ ਮੋਨੋਸੈਚੂਰੇਟਿਡ ਫੈਟੀ ਐਸਿਡ ਹੋਰ ਲਾਭਦਾਇਕ ਚਰਬੀ-ਘੁਲਣਸ਼ੀਲ ਐਂਟੀਆਕਸੀਡੈਂਟ ਜਿਵੇਂ ਕਿ ਬੀਟਾ ਕੈਰੋਟੀਨ ਦੇ ਸਮਾਈਕਰਨ ਦਾ ਸਮਰਥਨ ਕਰਦੇ ਹਨ। ਨਤੀਜੇ ਵਜੋਂ, ਖੁਰਾਕ ਵਿਚ ਆਵਾਕੈਡੋ ਨੂੰ ਸ਼ਾਮਲ ਕਰਨਾ ਉਮਰ ਨਾਲ ਜੁੜੇ ਮੈਕੁਲਰ ਡਿਜਨਰੇਸ਼ਨ ਦੇ ਖਤਰੇ ਨੂੰ ਘਟਾਉਣ ਵਿਚ ਮਦਦ ਕਰ ਸਕਦਾ ਹੈ।
ਨੋਟ : ਆਵਾਕੈਡੋ ਫੱਲ ਦਾ ਇਸਤੇਮਾਲ ਕਿਸੇ ਵੀ ਸਰੀਰਕ-ਮਾਨਸਿਕ ਬਿਮਾਰੀ ਦੀ ਹਾਲਤ ਵਿਚ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ।

(ਅਨਿਲ ਧੀਰ)
healthmedia1@hotmail.com

Install Punjabi Akhbar App

Install
×