ਨਿਊਜ਼ੀਲੈਂਡ ਦੇ ਕੁਝ ਖੇਤਰਾਂ ‘ਚ ਭੁਚਾਲ ਦਾ ਝਟਕਾ

561b7242c46188de778b459aਅੱਜ ਰਾਤ 9.05 ਮਿੰਟ ਉਤੇ ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਵਿਚ 5.8 ਤੀਬਰਤਾ ਵਾਲਾ ਭੁਚਾਲ ਦਾ ਜਬਰਦਸਤ ਝਟਕਾ ਮਹਿਸੂਸ ਕੀਤਾ ਗਿਆ। ਇਹ ਭੁਚਾਲ ਪੋਂਗਾਰੋਆ ਦੇ ਈਸਟ ਵਾਲੇ ਵਾਸੇ 15 ਕਿਲੋਮੀਟਰ ਦੇ ਘੇਰੇ ਵਿਚ ਮਹਿਸੂਸ ਕੀਤਾ ਗਿਆ ਜਿਸ ਦੀ ਡੂੰਘਾਈ 24 ਕਿਲੋਮੀਟਰ ਨਾਪੀ ਗਈ ਹੈ। ਇਹ ਭੁਚਾਲ ਦੇ ਝਟਕੇ ਬਲਿਨਹਿਮ, ਨੇਪੀਅਰ, ਵਲਿੰਗਟਨ, ਤਾਰਾਨਾਕੀ, ਹਾਕਸਵੇਅ, ਨਿਊ ਪਲੇਮਾਉਥ, ਮਾਸਟਰਟਨ, ਵਾਂਗਾਨੂਈ, ਟਾਅਪੂ, ਪਾਮਸਰਨ ਨਾਰਥ ਅਤੇ ਡੈਨੀਵਿਰਕੇ ਵਿਖੇ ਵੀ ਮਹਿਸੂਸ ਕੀਤੇ ਗਏ। ਅਜੇ ਤੱਕ ਕੋਈ ਜਾਨੀ-ਮਾਲੀ ਨੁਕਸਾਨ ਦੀ ਖਬਰ ਪ੍ਰਾਪਤ ਨਹੀਂ ਹੋਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਿਸ ਕਰ ਦਿੱਤਾ ਹੈ।

Install Punjabi Akhbar App

Install
×