ਭੁਚਾਲ ਕਾਰਨ ਨੇਪਾਲ ‘ਚ 450 ਤੇ ਭਾਰਤ ‘ਚ 23 ਲੋਕਾਂ ਦੀ ਮੌਤ

earthquakeਦਿੱਲੀ – ਐਨਸੀਆਰ ਸਮੇਤ ਉਤਰ ਤੇ ਪੂਰਬੀ ਭਾਰਤ ਦੇ ਕਈ ਸ਼ਹਿਰਾਂ ਤੇ ਗੁਆਂਢੀ ਦੇਸ਼ ਨੇਪਾਲ, ਪਾਕਿਸਤਾਨ, ਬੰਗਲਾਦੇਸ਼ ‘ਚ ਸ਼ਨੀਵਾਰ ਸਵੇਰੇ ਭੁਚਾਲ ਦੇ ਦੋ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਭੁਚਾਲ ਦੇ ਝਟਕਿਆਂ ਕਾਰਨ ਹਰ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ। ਭਾਰਤ ‘ਚ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸਿਰਫ਼ ਨੇਪਾਲ ‘ਚ 450 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ, ਬੰਗਲਾਦੇਸ਼ ‘ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਸਭ ਤੋਂ ਵਧ ਨੁਕਸਾਨ ਦੀਆਂ ਖ਼ਬਰਾਂ ਨੇਪਾਲ ਤੋਂ ਹੀ ਆ ਰਹੀਆਂ ਹਨ। ਉੱਥੇ ਕਈ ਮਕਾਨ ਤੇ ਇਮਾਰਤਾਂ ਡਿਗ ਗਈਆਂ ਹਨ। ਬਚਾਅ ਤੇ ਰਾਹਤ ਕਾਰਜ ਜਾਰੀ ਹਨ।