ਪੱਛਮੀ ਆਸਟੇ੍ਲੀਆ ਦੇ ਦੱਖਣ ਵਿੱਚ ਭੂਚਾਲ ਦੇ ਝਟਕੇ

image-08-07-16-09-18

ਪੱਛਮੀ ਆਸਟੇ੍ਲੀਆ ਦੱਖਣ ਵਿੱਚ ਅੱਜ ਸਾਮੀ 05.40 ਵਜੇ ਦੇ ਕਰੀਬ 5.5 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਹੋਏ । ਜਿਸਦਾ ਕੇਂਦਰ ਬਿੰਦੂ ਗੋਲਡਫੀਲਡ , ਐਸਪੀਰੈਂਸ ਤੇ ਨੋਰਸਮੈਨ ਦਾ ਇਲਾਕਾ ਸੀ ਅਤੇ ਧਰਤੀ ਦੀ ਸਤਹ ਤੋਂ 16 ਕਿੱਲੋਮੀਟਰ ਹੇਠਾਂ ਤੱਕ ਇਸਦਾ ਪ੍ਰਭਾਵ ਸੀ । ਪਰਥ ਸ਼ਹਿਰ ਵਿੱਚ ਵੀ ਇਸਦਾ  ਅਸਰ  ਵੇਖਣ ਨੂੰ ਮਿਲਿਆਂ ਅਤੇ ਬਹੁਤ ਲੋਕਾਂ ਨੇ ਕੁਝ ਸੈਕੰਡ ਲਈ ਇਮਾਰਤਾਂ ,ਦਰਵਾਜ਼ੇ ਤੇ ਬਾਰੀਆਂ ਹਿੱਲਣ ਦਾ ਜ਼ਿਕਰ ਸੋਸਲ ਮੀਡੀਆ ਤੇ ਟਵੀਟ ਕਰਕੇ ਕੀਤਾ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੋਈ ਜਾਨੀ ਜਾ ਮਾਲੀ ਨੁਕਸਾਨ ਦੀ ਅਜੇ ਤੱਕ ਕੋਈ ਰਿਪੋਰਟ ਨਹੀਂ ਮਿਲੀ। ਪੱਛਮੀ ਆਸਟੇ੍ਲੀਆ ‘ਚ ਸਭ ਤੋਂ ਤੇਜ਼ ਭੂਚਾਲ ਮੁਲਵਾ ਇਲਾਕੇ ਵਿੱਚ 7.2 ਤੀਬਰਤਾ ਨਾਲ ਸਾਲ 1941 ਵਿੱਚ ਆਇਆ ਸੀ।

Install Punjabi Akhbar App

Install
×