ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਕਈ ਇਲਾਕਿਆਂ ਵਿਚ ਭੁਚਾਲ ਦਾ ਝਟਕਾ- ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ

ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਕਈ ਇਲਾਕਿਆਂ ਦੇ ਵਿਚ 6.5 ਮੈਗਨੀਚਿਊਡ ਤੱਕ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਇਹ ਭੁਚਾਲ ਸਵੇਰੇ 11.33 ਮਿੰਟ ਉਤੇ ਆਇਆ ਜਿਸ ਦੀ ਗਹਿਰਾਈ 31 ਕਿਲੋਮੀਟਰ ਤੱਕ ਮਾਪੀ ਗਈ। 155 ਕਿਲੋਮਟੀਰ ਦੇ ਘੇਰੇ ਵਿਚ ਇਸਦਾ ਪ੍ਰਭਾਵ ਵੇਖਣ ਨੂੰ ਮਿਲਿਆ। ਨਿਊਜ਼ੀਲੈਂਡ ਦੇ ਮੌਸਮ ਵਿਭਾਗ ਨੇ ਟੀ ਸੁਨਾਮੀ ਦੀ ਚੇਤਾਵਨੀ ਵੀ ਦੇ ਦਿੱਤੀ ਸੀ ਜੋ ਕਿ ਬਾਅਦ ਵਿਚ ਹਟਾ ਲਈ ਗਈ। ਨੇਪੀਅਰ, ਵਾਂਗਨੂਈ ਅਤੇ ਰੋਟੋਰੂਆ ਖੇਤਰ ਦੇ ਵਿਚ ਇਸਦਾ ਜਿਆਦਾ ਪ੍ਰਭਾਵ ਮਹਿਸੂਸ ਕੀਤਾ ਗਿਆ।