ਨਿਊਜ਼ੀਲੈਂਡ ਦੇ ਦੱਖਣੀ ਟਾਪੂ ਵਿਚ ਭੁਚਾਲ ਦਾ ਤੀਬਰ ਝਟਕਾ

ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਵਿਚ ਅੱਜ ਬਾਅਦ ਦੁਪਹਿਰ 3.37 ਮਿੰਟ ਉਤੇ ਤੀਬਰ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਇਸ ਭੁਚਾਲ ਦੀ ਸਮਰੱਥਾ 6.2 ਮਾਪੀ ਗਈ ਹੈ ਅਤੇ ਇਹ ਮਾਰਲਬੋਰੋ, ਵਾਟਰਲੀਆ, ਕੈਕਾਊਰਾ ਅਤੇ ਹੋਰ ਕਈ ਸ਼ਹਿਰ ਦੇ ਵਿਚ ਮਹਿਸੂਸ ਕੀਤਾ ਗਿਆ। ਸਟੋਰਾਂ ਦੇ ਵਿਚ ਪਿਆ ਸਾਮਾਨ ਵੀ ਡਿਗਿਆ ਅਤੇ ਇਕ ਹਾਈਵੇਅ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਭੁਚਾਲ ਧਰਤੀ ਦੇ 52 ਕਿਲੋਮੀਟਰ ਹੇਠਾਂ ਅਤੇ 35 ਕਿਲੋਮੀਟਰ ਦੇ ਘੇਰੇ ਵਿਚ ਫੈਲਿਆ ਹੋਇਆ ਸੀ।