ਹੇਸਟਿੰਗ ‘ਚ ਭੁਚਾਲ ਦਾ ਝਟਕਾ – ਕੱਲ ਸ਼ਾਮ 2.14 ਮਿੰਟ ‘ਤੇ ਆਇਆ ਭੁਚਾਲ

ਕੱਲ ਸ਼ਾਮ 2.14 ਮਿੰਟ ਉਤੇ ਹਾਕਸ ਬੇਅ (ਹੇਸਟਿੰਗਜ਼ ਇਲਾਕੇ) ਦੇ ਕੁਝ ਖੇਤਰਾਂ ਵਿਚ 5.1 ਤੀਬਰਤਾ ਵਾਲਾ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਮਾਰੂਪਾਰਾ ਇਲਾਕੇ ਦੇ ਪੱਛਮ ਵਾਲੇ ਪਾਸੇ 25 ਕਿਲੋਮੀਟਰ ਦੇ ਘੇਰੇ ਵਿਚ ਇਹ ਭੁਚਾਲ ਆਇਆ ਅਤੇ ਇਸ ਦੀ ਡੂੰਘਾਈ 117 ਕਿਲੋਮੀਟਰ ਨਾਪੀ ਗਈ ਹੈ। ਕਈ ਲੋਕਾਂ ਨੇ ਸੋਚਿਆ ਕਿ ਭਾਰੀ ਹਵਾ ਦੇ ਚਲਦਿਆਂ ਘਰ ਜਾਂ ਸਾਮਾਨ ਆਦਿ ਹਿਲਿਆ ਹੈ ਪਰ ਇਹ ਭੁਚਾਲ ਦਾ ਝਟਕਾ ਸੀ।