ਚੀਨ ਤੇ ਜਾਪਾਨ ‘ਚ ਭੁਚਾਲ ਦੇ ਝਟਕੇ

earthquackchinajapan

ਜਾਪਾਨ ਤੇ ਚੀਨ ‘ਚ ਬੀਤੀ ਰਾਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ‘ਚ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 6.7 ਤੇ ਚੀਨ ‘ਚ 6.2 ਮਾਪੀ ਗਈ ਹੈ। ਜਾਣਕਾਰੀ ਅਨੁਸਾਰ ਜਾਪਾਨ ਦੇ ਨਾਗਾਨੋ ਸ਼ਹਿਰ ਤੇ ਹਕੁੰਬਾ ਪਿੰਡ ‘ਚ ਭੁਚਾਲ ਨਾਲ ਘੱਟੋ-ਘੱਟ 10 ਘਰ ਤਬਾਅ ਹੋ ਗਏ ਤੇ ਇਸੇ ਤਰ੍ਹਾਂ ਦੱਖਣੀ ਪੱਛਮੀ ਚੀਨ ਦੇ ਚਿਸੁਆਨ ਪ੍ਰਾਂਤ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਅਰਥਕਵੇਕ ਸੇਂਟਰ ਅਨੁਸਾਰ ਚੀਨ ‘ਚ ਭੁਚਾਲ ਦਾ ਕੇਂਦਰ ਟਾਗੋਂਗ ਸੀ ਤੇ ਇਥੇ 4.55 ਵਜੇ ਭੁਚਾਲ ਦੇ ਝਟਕੇ ਮਸਿੂਸਸ ਕੀਤੇ ਗਏ। ਜਾਪਾਨ ਨੇਟੀਯੋਰੋਲੋਜੀਕਲ ਏਜੰਸੀ ਅਨੁਸਾਰ ਜਾਪਾਨ ‘ਚ ਭੁਚਾਲ ਦੀ ਤੀਵਰਤਾ ਸ਼ੁਰੂਆਤ ‘ਚ ਰਿਕਟਲ ਸਕੇਲ ‘ਤੇ 6.8 ਮਾਪੀ ਗਈ ਜਦੋਂਕਿ ਬਾਅਦ ‘ਚ 6.7 ਮਾਪੀ ਗਈ। ਜਾਪਾਨ ‘ਚ ਕਿਸੇ ਤਰ੍ਹਾਂ ਦੇ ਕੋਈ ਜਾਨੀ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਚੀਨ ‘ਚ ਆਏ ਭੁਚਾਲ ‘ਚ ਪਹਿਲਾਂ 2 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਪਰ ਗੰਭੀਰ ਜ਼ਖ਼ਮੀ ਹੋਏ ਲੋਕਾਂ ‘ਚ 2 ਵਿਅਕਤੀਆਂ ਦੇ ਦਮ ਤੋੜਨ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ 4 ਲੋਕਾਂ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ, 5 ਵਿਅਕਤੀ ਗੰਭੀਰ ਜ਼ਖ਼ਮੀ ਹਨ ਤੇ 43 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Install Punjabi Akhbar App

Install
×